ਗਲ਼ੇ ‘ਚ ਖਾਣਾ ਫਸ ਜਾਣ ਕਾਰਨ ਪੰਜਾਬ ਦੇ ਆਈਪੀਐਸ ਜੋੜੇ ਦੀ ਮਾਸੂਮ ਬੇਟੀ ਨੇ ਦਮ ਤੋੜਿਆ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੰਜਾਬ ਦੇ ਆਈਪੀਐਸ ਜੋੜੇ ਦੀ ਬੇਟੀ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਤ ਗਲ਼ ‘ਚ ਖਾਣਾ ਫਸ ਜਾਣ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਚਾਰ ਸਾਲਾ ਨਾਇਰਾ ਵਜੋਂ ਹੋਈ ਹੈ। ਨਾਇਰਾ ਦੀ ਮਾਂ ਰਵਜੋਤ ਗਰੇਵਾਲ ਆਈਪੀਐਸ ਅਧਿਕਾਰੀ ਹੈ, ਜੋ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਹਨ। ਉਸ ਦੇ ਪਿਤਾ ਨਵਨੀਤ ਬੈਂਸ ਜਗਰਾਓਂ ਵਿੱਚ ਐਸਐਸਪੀ ਹਨ।ਮਿਲ਼ੀ ਜਾਣਕਾਰੀ ਅਨੁਸਾਰ ਗਲੇ ਵਿੱਚ ਖਾਣਾ ਫਸ ਜਾਣ ਕਾਰਨ ਉਹ ਸਾਹ ਨਹੀਂ ਲੈ ਸਕੀ। ਇਸ ਤੋਂ ਬਾਅਦ ਨਾਇਰਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *