ਅੰਮ੍ਰਿਤਸਰ : ਡੇਂਟਿੰਗ-ਪੇਂਟਿੰਗ ਦੀ ਦੁਕਾਨ ‘ਚ ਲੱਗੀ ਅੱਗ,ਸਿਲੰਡਰ ਫਟਿਆ,ਸਾਰਾ ਸਮਾਨ ਸੜ ਕੇ ਸੁਆਹ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 30 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਲਿੰਕ ਰੋਡ ਦੇ ਉੱਪਰ ਇੱਕ ਦੁਕਾਨ ਚ ਭਿਆਨਕ ਅੱਗ ਲੱਗ ਗਈ।ਇਹ ਦੁਕਾਨ ਡੇਂਟਿੰਗ ਪੇਂਟਿੰਗ ਦੀ ਦੱਸੀ ਜਾ ਰਹੀ ਹੈ। ਫਾਇਰ ਬਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਉੱਤੇ ਜਲਦੀ ਕਾਬੂ ਨਹੀਂ ਪਿਆ। ਫਾਇਰ ਬ੍ਰਿਗੇਡ ਦੀਆਂ ਸੱਤ ਤੋਂ ਅੱਠ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਦੁਕਾਨ ‘ਚ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।ਅੱਗ ਇਨੀ ਜਬਰਦਸਤ ਸੀ ਕਿ ਅੰਦਰ ਪਿਆ ਇੱਕ ਸਿਲੰਡਰ ਵੀ ਬਲਾਸਟ ਹੋਇਆ ਹੈ।ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ।
ਫਾਇਰ ਬ੍ਰਿਗੇਡ ਅਫਸਰ ਦਾ ਕਹਿਣਾ ਹੈ ਕਿ ਅੱਗ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।

Leave a Reply

Your email address will not be published. Required fields are marked *