ਨਵੀਂ ਦਿੱਲੀ , ਬੋਲੇ ਪੰਜਾਬ ਬਿਉਰੋ: ਚੋਣ ਕਮਿਸ਼ਨ ਨੇ ਘੱਟ ਵੋਟਿੰਗ ਵਾਲੇ ਕੁੱਲ 266 ਸੰਸਦੀ ਹਲਕਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ 266 ਸੰਸਦੀ ਹਲਕਿਆਂ ‘ਚੋਂ 215 ਪੇਂਡੂ ਖੇਤਰਾਂ ‘ਚ ਹਨ। ਜਿਨ੍ਹਾਂ ‘ਚੋਂ 215 ਪੇਂਡੂ ਅਤੇ 51 ਸ਼ਹਿਰੀ ਖੇਤਰ ਹਨ। ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਤੇਲੰਗਾਨਾ, ਗੁਜਰਾਤ, ਪੰਜਾਬ, ਰਾਜਸਥਾਨ, ਜੰਮੂ ਅਤੇ ਕਸ਼ਮੀਰ ਅਤੇ ਝਾਰਖੰਡ ਸਮੇਤ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 2019 ਦੀਆਂ ਲੋਕ ਸਭਾ ਚੋਣਾਂ ‘ਚ ਰਾਸ਼ਟਰੀ ਔਸਤ 67.40 ਫੀਸਦੀ ਤੋਂ ਘੱਟ ਵੋਟਿੰਗ ਹੋਈ ਸੀ।