ਹਵਾਈ ਅੱਡਿਆਂ ਨੂੰ ਇੱਕੋ ਸਮੇਂ ਉਡਾਉਣ ਦੀ ਧਮਕੀ ਵਾਲੀਆਂ ਮਿਲੀਆਂ ਈਮੇਲਾਂ

ਚੰਡੀਗੜ੍ਹ ਨੈਸ਼ਨਲ ਪੰਜਾਬ

ਦਿੱਲੀ, 29 ਅਪ੍ਰੈਲ ,ਬੋਲੇ ਪੰਜਾਬ ਬਿਉਰੋ: ਜੈਪੁਰ, ਨਾਗਪੁਰ, ਗੋਆ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਈਮੇਲ ਅੱਜ ਪ੍ਰਾਪਤ ਹੋਏ ਸਨ। ਨਾਗਪੁਰ ਏਅਰਪੋਰਟ ਪ੍ਰਸ਼ਾਸਨ ਮੁਤਾਬਕ ਅੱਜ ਸਵੇਰੇ ਕਰੀਬ 10 ਵਜੇ ਧਮਕੀ ਭਰੀ ਈਮੇਲ ਮਿਲੀ। ਇਹ ਈਮੇਲ ਏਅਰਪੋਰਟ ਡਾਇਰੈਕਟਰ ਆਬਿਦ ਰੁਈ ਦੀ ਮੇਲ ਆਈਡੀ ‘ਤੇ ਮਿਲੀ ਸੀ। ਹਵਾਈ ਅੱਡੇ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਏਅਰਪੋਰਟ ਪ੍ਰਸ਼ਾਸਨ ਨੇ ਧਮਕੀ ਭਰੀ ਈਮੇਲ ਦੀ ਸ਼ਿਕਾਇਤ ਨਾਗਪੁਰ ਦੇ ਸੋਨੇਗਾਂਵ ਪੁਲਿਸ ਸਟੇਸ਼ਨ ਨੂੰ ਕੀਤੀ ਹੈ। ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।