ਖ਼ਾਲਸਾ ਕਾਲਜ ‘ਚ ਵਿਦਿਆਰਥੀਆਂ ਦੀ ਫੇਅਰਵੈਲ ਪਾਰਟੀ ‘ਰੁਕਸਤ 2024’ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਦਿਵਯਗਨਾ ਵਰਮਾ ਮਿਸ ਅਤੇ ਸ਼ੌਰਿਆ ਨੂੰ ਮਿਸਟਰ ਫੇਅਰਵੈਲ, ਦਵਿੰਦਰ ਨੂੰ ਮਿਸਟਰ ਹੈਂਡਸਮ ਅਤੇ ਮੇਘਾ ਨੂੰ ਮਿਸ ਚਾਰਮਿੰਗ ਦਾ ਖਿਤਾਬ ਮਿਲਿਆ

ਮੋਹਾਲੀ 29 ਅਪ੍ਰੈਲ ,ਬੋਲੇ ਪੰਜਾਬ ਬਿਓਰੋ:ਫੇਜ਼-3ਏ ਸਥਿਤ ਖਾਲਸਾ ਕਾਲਜ ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ (ਅੰਮ੍ਰਿਤਸਰ) ਵਿਖੇ ਫੇਅਰਵੈਲ ਪਾਰਟੀ’ ਰੁਕਸਤ 2024′ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਬੀ.ਕਾਮ, ਬੀ.ਕਾਮ ਆਨਰਜ਼, ਬੀ.ਬੀ.ਏ., ਬੀ.ਸੀ.ਏ., ਬੀ ਏ , ਪੀ ਜੀ ਡੀ ਸੀ ਏ , ਐਮ ਐਸ ਸੀ ਆਈ ਟੀ ,ਐਮ ਏ ਸੋਸਿਓਯੋਲੋਜਿਸਟ ,ਐਮ ਬੀ ਏ , ਐਮ ਕਾਮ ਦੇ ਸੀਨੀਅਰ ਵਿਦਿਆਰਥੀਆਂ ਨੂੰ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਨੇ ਫੇਅਰਵੈਲ ਪਾਰਟੀ ਦਿੱਤੀ ।

ਪ੍ਰੋਗਰਾਮ ਵਿੱਚ ਮਿਸਟਰ ਐਂਡ ਮਿਸ ਫੇਅਰਵੈਲ ਅਤੇ ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਜਿਸ ਵਿੱਚ ਵਿਦਿਆਰਥੀਆਂ ਨੇ ਖੂਬਸੂਰਤ ਪੁਸ਼ਾਕਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਮਨਮੋਹਕ ਢੰਗ ਨਾਲ ਰੈਂਪ ‘ਤੇ ਵਾਕ ਕੀਤਾ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਨੇ ਲੋਕ ਗੀਤ, ਵੈਸਟਰਨ ਸੌਂਗ, ਡਾਂਸ ਆਦਿ ਵੱਖ-ਵੱਖ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਨੇ ਸਾਰਿਆਂ ਦਾ ਮਨ ਮੋਹ ਲਿਆ।

ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਵਿੱਚ ਬੀਸੀਏ 6ਵੇਂ ਸਮੈਸਟਰ ਦੀ ਸ਼ੌਰਿਆ ਨੂੰ ਮਿਸਟਰ ਫੇਅਰਵੈਲ ਚੁਣਿਆ ਗਿਆ ਅਤੇ ਐਮਬੀਏ ਚੌਥੇ ਸਮੈਸਟਰ ਦੀ ਦਿਵਿਆਗਨਾ ਵਰਮਾ ਨੂੰ ਮਿਸ ਫੇਅਰਵੈਲ ਚੁਣਿਆ ਗਿਆ। ਜਦਕਿ ਬੀ.ਏ ਛੇਵੇਂ ਸਮੈਸਟਰ ਦੀ ਮੇਘਾ ਸ਼ਰਮਾ ਨੂੰ ਮਿਸ ਚਾਰਮਿੰਗ ਅਤੇ ਦਵਿੰਦਰ ਨੂੰ ਮਿਸਟਰ ਹੈਂਡਸਮ ਦੇ ਖਿਤਾਬ ਨਾਲ ਨਿਵਾਜਿਆ ਗਿਆ।

ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਵਾਲੇ ਹੀ ਆਪਣੇ ਟੀਚੇ ਹਾਸਲ ਕਰਦੇ ਹਨ। ਡਾ: ਕੁਮਾਰੀ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਮਾਜ ਵਿੱਚ ਚੰਗੇ ਇਨਸਾਨ ਬਣ ਕੇ ਆਪਣੇ ਮਾਪਿਆਂ, ਕਾਲਜ ਅਤੇ ਪ੍ਰੋਫੈਸਰਾਂ ਦਾ ਨਾਮ ਰੌਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *