ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ ਪੰਜਾਬ


ਹਾਦਸੇ ਦਾ ਸ਼ਿਕਾਰ ਹੋਈਆਂ ਵਰਕਰਾਂ ਦੇ ਮੁਆਵਜ਼ੇ ਅਤੇ ਚੋਣਾਂ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਦੀ ਕੀਤੀ ਮੰਗ
ਚੰਡੀਗੜ੍ਹ, ਬੋਲੇ ਪੰਜਾਬ ਬਿਓਰੋ:ਪਿਛਲੇ ਸਮੇਂ ਦੌਰਾਨ ਸਕੂਲਾਂ ਅੰਦਰ ਖਾਣਾ ਬਣਾਉਂਦੀਆ ਹਾਦਸੇ ਦਾ ਸ਼ਿਕਾਰ ਹੋਈਆਂ ਮਿਡ ਡੇ ਮੀਲ ਵਰਕਰਾਂ ਦੇ ਮੁਆਵਜ਼ੇ ਅਤੇ ਲੋਕ ਸਭਾ ਚੋਣਾਂ ਦੌਰਾਨ ਕੀਤੀ ਜਾਣ ਵਾਲੀ ਡਿਊਟੀ ਦੀਆਂ ਮੁਸ਼ਕਿਲਾਂ ਸਬੰਧੀ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦਾ ਇੱਕ ਵਫਦ ਜੱਥੇਬੰਦੀ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ.ਜੀ.ਐਸ.ਈ.) ਵਿਜੈ ਬੁਬਲਾਨੀ ਨੂੰ ਉਹਨਾਂ ਦੇ ਦਫਤਰ ਸਿੱਖਿਆ ਭਵਨ ਮੁਹਾਲੀ ਵਿਖੇ ਮਿਿਲਆ। ਲਿਖਤੀ ਮੰਗ ਪੱਤਰ ਰਾਹੀਂ ਹਾਦਸੇ ਦਾ ਸ਼ਿਕਾਰ ਵਰਕਰਾਂ ਸਬੰਧੀ ਮੰਗ ਕੀਤੀ ਗਈ ਕਿ ਮਾਛੀਵਾੜਾ ਸਕੂਲ ਦੀ ਵਰਕਰ ਮਨਜੀਤ ਕੌਰ ਦੀ ਹੋਈ ਮੌਤ ਦਾ ਮੁਆਵਜ਼ਾ ਦਿੱਤਾ ਜਾਵੇ, ਐਲੀਮੈਂਟਰੀ ਸਕੂਲ ਫੂਲਪੁਰ ਗਰੇਵਾਲ ਜ਼ਿਲ੍ਹਾ ਰੋਪੜ ਦੀ ਵਰਕਰ ਚਰਨਜੀਤ ਕੌਰ ਅਤੇ ਆਦਰਸ਼ ਸਕੂਲ ਕਾਲੇਵਾਲ ਜ਼ਿਲ੍ਹਾ ਮੋਹਾਲੀ ਦੀ ਵਰਕਰ ਰਮਨਜੀਤ ਕੌਰ ਦੇ ਸਕੂਲ ਹਾਦਸੇ ਦੌਰਾਨ ਜ਼ਖਮੀ ਹੋਣ ਤੇ ਇਲਾਜ ਦਾ ਸਾਰਾ ਖਰਚਾ ਸਰਕਾਰ ਵਲੋਂ ਕੀਤਾ ਜਾਵੇ, ਸਰਕਾਰੀ ਐਲੀਮੈਂਟਰੀ ਸਕੂਲ ਤਕੀਪੁਰ ਬਲਾਕ ਮਜਾਰੀ ਦੀ ਵਰਕਰ ਸਰਬਜੀਤ ਕੌਰ ਦੀ ਮੌਤ ਹੋਣ ਤੇ ਉਸਦੀ ਮਾਲੀ ਮਦਦ ਕੀਤੀ ਜਾਵੇ। ਇਸ ਸਬੰਧੀ ਡੀ.ਜੀ.ਐਸ.ਈ ਵਲੋਂ ਦੱਸਿਆ ਗਿਆ ਕਿ ਜਿਸ ਵਰਕਰ ਦੀ ਮੌਤ ਹੋਈ ਹੈ ਉਸਦੇ ਇਲਾਜ ਦਾ ਸਾਰਾ ਖਰਚਾ ਵਿਭਾਗ ਵਲੋਂ ਦਿੱਤਾ ਗਿਆ ਹੈ ਅਤੇ ਉਸਦੀ ਨੂੰਹ ਨੂੰ ਵਰਕਰ ਦੇ ਤੌਰ ਤੇ ਰੱਖ ਲਿਆ ਗਿਆ ਹੈ, ਸਾਰੀਆਂ ਵਰਕਰਾਂ ਦੇ ਮੁਆਵਜ਼ੇ ਸਬੰਧੀ ਚੋਣਾਂ ਉਪਰੰਤ ਤਜ਼ਵੀਜ਼ ਬਣਾ ਕੇ ਯੋਗ ਮਦਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਵਰਕਰਾਂ ਦਾ ਬੀਮਾ ਕਰਨ ਲਈ ਬੀਮਾਂ ਕੰਪਨੀਆਂ ਦੇ ਨਾਮ ਇੱਕ ਪਬਲਿਕ ਨੋਟਸ ਜਾਰੀ ਕੀਤਾ ਜਾ ਰਿਹਾ ਹੈ ਜਿਸਦੀ ਕਾਪੀ ਜੱਥੇਬੰਦੀ ਨੂੰ ਵੀ ਸੌਂਪੀ ਗਈ ਹੈ। ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਮਿਡ ਡੇ ਮੀਲ ਵਰਕਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਇੱਕ ਦੂਸਰੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਚੋਣ ਅਮਲੇ ਨੂੰ ਖਾਣਾ ਬਣਾ ਕੇ ਦੇਣ ਵਾਲੀਆਂ ਮਿਡ ਡੇ ਮੀਲ ਵਰਕਰਾਂ ਦੇ ਮਿਹਨਤਾਨੇ ਦੀ ਅਦਾਇਗੀ ਰਾਸ਼ਨ ਅਤੇ ਕੂਕਿੰਗ ਕੌਸਟ ਤੋਂ ਵੱਖਰੇ ਤੌਰ ਤੇ ਪੋਲੰਿਗ ਅਮਲੇ ਵਾਂਗ ਮੌਕੇ ਤੇ ਹੀ ਕੀਤੀ ਜਾਵੇ, ਹਰੇਕ ਮਿਡ ਡੇ ਮੀਲ ਵਰਕਰ ਨੂੰ 500/- ਮਿਹਨਤਾਨਾ ਦਿੱਤਾ ਜਾਵੇ, ਜਿਹੜੇ ਪੋਲਿੰਗ ਸਟੇਸ਼ਨ ਸਕੂਲਾਂ ਤੋਂ ਇਲਾਵਾ ਕਿਸੇ ਹੋਰ ਸਥਾਨਾਂ ਤੇ ਬਣਾਏ ਗਏ ਹਨ ਉਹਨਾਂ ਪੋਲੰਿਗ ਪਾਰਟੀਆਂ ਲਈ ਮਿਡ ਡੇ ਮੀਲ ਵਰਕਰਾਂ ਵਲੋਂ ਖਾਣਾ ਪਹੁੰਚਾਉਣਾ ਸੰਭਵ ਨਹੀਂ ਹੈ, ਇਸ ਲਈ ਇਸ ਕੰਮ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਵੇ, ਚੋਣ ਪ੍ਰਕਿਿਰਆ ਦੌਰਾਨ ਜੇਕਰ ਕਿਸੇ ਵਰਕਰ ਦੀ ਦੁਰਘਟਨਾ ਕਾਰਣ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਜੇਕਰ ਕੋਈ ਵਰਕਰ ਜ਼ਖਮੀ ਹੋ ਜਾਂਦੀ ਹੈ ਤਾਂ ਉਸਦੇ ਇਲਾਜ ਦਾ ਖਰਚਾ ਸਰਕਾਰੀ ਤੌਰ ਤੇ ਕੀਤਾ ਜਾਵੇ, ਮਿਡ ਡੇ ਮੀਲ ਵਰਕਰਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ, ਮਿਡ ਡੇ ਮੀਲ ਵਰਕਰ ਵਲੋਂ ਸਿਰਫ ਚੋਣ ਅਮਲੇ ਲਈ ਹੀ ਖਾਣਾ ਬਣਾਉਣ ਦੀ ਹਿਦਾਇਤ ਕੀਤੀ ਜਾਵੇ, ਮਿਡ ਡੇ ਮੀਲ ਵਰਕਰਾਂ ਨੂੰ ਪਹਿਲੇ ਦਿਨ ਪਾਰਟੀ ਪਹੁੰਚਣ ਸਮੇ ਹਰ ਹਾਲਤ ਵਿੱਚ ਰਾਤ 7 ਵਜੇ ਤੱਕ ਅਤੇ ਪੋਲੰਿਗ ਵਾਲੇ ਦਿਨ ਸ਼ਾਮ 3 ਵਜੇ ਤੱਕ ਹੀ ਰੋਕਿਆ ਜਾਵੇ। ਇਹਨਾਂ ਮੰਗਾਂ ਸਬੰਧੀ ਡੀ.ਜੀ.ਐਸ.ਈ. ਵਲੋਂ ਦੱਸਿਆ ਗਿਆ ਕਿ ਇਹਨਾਂ ਮੰਗਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਹਨਾਂ ਮੰਗਾਂ ਸਬੰਧੀ ਪਹਿਲਾਂ ਹੀ ਮੁੱਖ ਚੋਣ ਅਫਸਰ ਪੰਜਾਬ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਇਸ ਵਫਦ ਵਿੱਚ ਜੱਥੇਬੰਦੀ ਦੀ ਜਨਰਲ ਸਕੱਤਰ ਕਮਲਜੀਤ ਕੌਰ, ਵਿੱਤ ਸਕੱਤਰ ਪ੍ਰਵੀਨ ਬਾਲਾ, ਕਮਲੇਸ਼ ਕੌਰ, ਜਸਵਿੰਦਰ ਟਾਹਲੀ, ਬਲਵਿੰਦਰ ਕੌਰ, ਸੁਨੀਤਾ ਰਾਣੀ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਆਗੂ ਇੰਦਰਜੀਤ ਵਿਰਦੀ, ਗੁਰਬਿੰਦਰ ਸਿੰਘ ਸਸਕੌਰ, ਕਰਮਾਪੁਰੀ ਵੀ ਹਾਜਰ ਸਨ

Leave a Reply

Your email address will not be published. Required fields are marked *