ਜ਼ੇਲ੍ਹ ‘ਚ ਇਤਰਾਜ਼ਯੋਗ ਵਸਤੂਆਂ ਲਿਜਾ ਰਿਹਾ ਪੰਜਾਬ ਪੁਲਿਸ ਦਾ ਕਮਾਂਡੋ ਰੰਗੇ ਹੱਥੀਂ ਕਾਬੂ

ਚੰਡੀਗੜ੍ਹ ਪੰਜਾਬ


ਫ਼ਿਰੋਜ਼ਪੁਰ, 28 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੰਜਾਬ ਪੁਲਸ ਦੇ ਕਮਾਂਡੋ ਜਵਾਨ ਨੂੰ ਜੇਲ ਪ੍ਰਸ਼ਾਸਨ ਨੇ ਅੰਦਰ ਇਤਰਾਜ਼ਯੋਗ ਵਸਤੂਆਂ ਲਿਜਾਣ ਦੇ ਦੋਸ਼ ‘ਚ ਰੰਗੇ ਹੱਥੀਂ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਹੈ।ਮੁਲਜ਼ਮ ਜੇਲ ਦੇ ਹਾਈ ਸਕਿਓਰਿਟੀ ਜ਼ੋਨ ‘ਚ ਡਿਊਟੀ ‘ਤੇ ਸੀ, ਜਿੱਥੇ ਉਹ ਬੰਦੀਆਂ ਅਤੇ ਲਾਕ-ਅਪ ‘ਚ ਪਾਬੰਦੀਸ਼ੁਦਾ ਚੀਜ਼ਾਂ ਪਹੁੰਚਾਉਂਦਾ ਰਹਿੰਦਾ ਸੀ।
ਜੇਲ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਸ ਦੇ ਕਮਾਂਡੋ ਹੌਲਦਾਰ ਲਖਵੀਰ ਸਿੰਘ ਹਾਈ ਸਕਿਓਰਿਟੀ ਜ਼ੋਨ ‘ਚ ਡਿਊਟੀ ‘ਤੇ ਜਾਣ ਸਮੇਂ ਲੁਕੋ ਕੇ ਪਾਬੰਦੀਸ਼ੁਦਾ ਸਾਮਾਨ ਆਪਣੇ ਨਾਲ ਲੈ ਕੇ ਜਾਂਦਾ ਹੈ। ਜਦੋਂ ਉਹ ਡਿਊਟੀ ‘ਤੇ ਆਇਆ ਤਾਂ ਤਲਾਸ਼ੀ ਦੌਰਾਨ ਉਸ ਦੇ ਬੂਟਾਂ ‘ਚ ਛੁਪਾ ਕੇ ਰੱਖੇ ਤੰਬਾਕੂ ਦੇ 2 ਪੈਕੇਟ ਬਰਾਮਦ ਹੋਏ।ਮੁਲਜ਼ਮ ਨੂੰ ਤੁਰੰਤ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਖਿਲਾਫ ਜੇਲ ਐਕਟ ਦੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਚਿਤਾਵਨੀ ਦੇ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

Leave a Reply

Your email address will not be published. Required fields are marked *