‘ਆਪ’ ਨਾਲ ਗਠਜੋੜ ਤੋਂ ਨਾਰਾਜ਼ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫਾ

ਚੰਡੀਗੜ੍ਹ ਨੈਸ਼ਨਲ ਪੰਜਾਬ


ਨਵੀਂ ਦਿੱਲੀ, 28 ਅਪ੍ਰੈਲ,ਬਿੋਲੇ ਪੰਜਾਬ ਬਿਓਰੋ:
ਦਿੱਲੀ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਰਵਿੰਦਰ ਲਵਲੀ ਨੇ ਆਪਣੇ ਅਸਤੀਫੇ ‘ਚ ਲਿਖਿਆ ਹੈ ਕਿ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ ਸੀ ਜੋ ਕਾਂਗਰਸ ਪਾਰਟੀ ਦੇ ਖਿਲਾਫ ਝੂਠੇ, ਮਨਘੜਤ ਅਤੇ ਗਲਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਬਣਾਈ ਗਈ ਸੀ। ਇਸ ਦੇ ਬਾਵਜੂਦ, ਪਾਰਟੀ ਨੇ ਦਿੱਲੀ ਵਿਚ ‘ਆਪ’ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ।
ਅਰਵਿੰਦਰ ਸਿੰਘ ਲਵਲੀ ਨੇ 15 ਸਾਲ ਤੱਕ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਸਿੱਖਿਆ ਅਤੇ ਸੈਰ ਸਪਾਟਾ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਈ । 2017 ਵਿਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ। ਹਾਲਾਂਕਿ ਇੱਕ ਸਾਲ ਦੇ ਅੰਦਰ ਹੀ ਉਹ ਪਾਰਟੀ ਵਿਚ ਮੁੜ ਪਰਤ ਆਏ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।