ਚੰਡੀਗੜ੍ਹ 28 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ। ਰਾਜਵਿੰਦਰ ਸਿੰਘ ਗੱਡੂ ਵਲੋਂ ਕਵਿਤਾ ਸੁਣਾਉਣ ਨਾਲ ਕਵੀ-ਦਰਬਾਰ ਦੀ ਸ਼ੁਰੂਆਤ ਹੋਈ। ਬਲਵਿੰਦਰ ਸਿੰਘ ਢਿਲੋਂ,ਲਾਭ ਸਿੰਘ ਲਹਿਲੀ,ਭਰਪੂਰ ਸਿੰਘ ਅਤੇ ਰੁਪਿੰਦਰ ਕੌਰ ਮਾਨ ਨੇ ਗੀਤ ਸੁਣਾ ਕੇ ਚੰਗੀ ਵਾਹ-ਵਾਹ ਖੱਟੀ। ਗੁਰਦਾਸ ਸਿੰਘ ਦਾਸ (ਪਿੰਜੌਰ ਵਾਲੇ) ਨੇ ਤੂੰਬੀ ਨਾਲ, ਸਿਖਿਆ-ਭਰਪੂਰ ਗੀਤ ਸੁਣਾਇਆ।
ਡਾ:ਰਜਿੰਦਰ ਰੇਨੂ,ਡਾ: ਪੰਨਾ ਲਾਲ ਮੁਸਤਫਾਬਾਦੀ ਨੇ ਗਜਲ,ਡਾ: ਅਵਤਾਰ ਸਿੰਘ ਪਤੰਗ, ਮਨਜੀਤ ਕੌਰ ਮੋਹਾਲੀ,ਗੁਰਮੇਲ ਸਿੰਘ ਮੌਜੌਵਾਲ,ਸ਼੍ਰੀਮਤੀ ਨੀਲਮ ਨਾਰੰਗ,ਗਗਨ ਢਿਲੋਂ ਨੇ ਕਵਿਤਾਵਾਂ ਰਾਹੀਂ ਪਰਿਵਾਰਕ ਅਤੇ ਨਿੱਜੀ ਦੁੱਖ ਸੁੱਖ ਦੀ ਗੱਲ ਕੀਤੀ।ਤਰਸੇਮ ਰਾਜ,ਜਗਤਾਰ ਜੋਗ, ਡਾ: ਨੀਨਾ ਸੈਣੀ,ਸਿਮਰਜੀਤ ਗਰੇਵਾਲ, ਆਸ਼ਾ ਸ਼ਰਮਾ,ਦਵਿੰਦਰ ਕੌਰ ਢਿਲੋਂ, ਮਲਕੀਤ ਨਾਗਰਾ ਧਿਆਨ ਸਿੰਘ ਕਾਹਲੋਂ,ਨੇ ਗੀਤਾਂ ਦੁਆਰਾ ਵਧਦੇ ਸਿਆਸੀ ਅਤੇ ਧਾਰਮਿਕ ਉਲਝੇਵਿਆਂ ਦੀ ਹਾਲਤ ਬਿਆਨ ਕੀਤੀ।ਸੁਰਿੰਦਰ ਪਾਲ ਸਿੰਘ, ਅਸ਼ਵਨੀ ਸਚਦੇਵਾ,ਨੇ ਹਾਸ-ਵਿਅੰਗ ਕਵਿਤਾਵਾਂ,ਤਿਲਕ ਸੇਠ ,ਬਬੀਤਾ ਸਾਗਰ ਨੇ ਹਿੰਦੀ ਵਿਚ ਕਵਿਤਾਵਾਂ,ਪਿਆਰਾ ਸਿੰਘ ਰਾਹੀ, ਬਹਾਦਰ ਸਿੰਘ ਗੋਸਲ,ਸੁਰਜੀਤ ਧੀਰ,ਚਰਨਜੀਤ ਕੌਰ ਬਾਠ, ਸੁਖਵੀਰ ਸਿੰਘ, ਸਾਹਿਬਜੀਤ ਸਿੰਘ, ਸੁਖਵਿੰਦਰ ਰਫੀਕ,ਜਸਪਾਲ ਕੰਵਲ,ਚਰਨਜੀਤ ਸਿੰਘ ਕਲੇਰ,ਕਿਰਨ ਬੇਦੀ ਦੀਆਂ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਸੁਣ ਕੇ ਅਨੰਦ ਆ ਗਿਆ।
ਸਟੇਟ ਸੰਚਾਲਨ ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਢੰਗ ਨਾਲ ਕੀਤਾ।ਅਖੀਰ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਜਿਥੇ ਅੱਜ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਉਥੇ ਹੋਰ ਕਿਤਾਬਾਂ ਪੜ੍ਹਨ ਅਤੇ ਹੋਰ ਚੰਗਾ ਲਿਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਜਾਇਬ ਔਜਲਾ, ਜਗਪਾਲ ਸਿੰਘ, ਸੁਰਿੰਦਰ ਪਾਲ ਸਿੰਘ, ਜੋਗਿੰਦਰ ਸਿੰਘ ਜੱਗਾ,ਆਸ਼ਾ ਕੰਵਲ,ਹਰਜੀਤ ਸਿੰਘ,ਪਰਲਾਦ ਸਿੰਘ, ਰੀਨਾ, ਦਮਨ, ਰੇਖਾ,ਰਜਿੰਦਰ, ਅਮਰ ਨਾਥ ਸ਼ਰਮਾ,ਡਾ: ਨਵਨੀਤ ਕੌਰ,ਵੀ ਹਾਜਰ ਸਨ।