ਮੋਹਾਲੀ 27ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੰਜ ਦਿਨਾਂ ਮੈਗਾ ਪ੍ਰੋਸਥੈਟਿਕ ਲਿੰਬਸ ਫਿਟਮੈਂਟ ਕੈਂਪ ਸ਼ੁਰੂ ਹੋ ਗਿਆ। ਇਹ ਕੈਂਪ 27-04-24 ਤੋਂ 01-05-24 ਤੱਕ ਚੱਲੇਗਾ, ਜਿਸ ਵਿੱਚ ਲਾਭਪਾਤਰੀਆਂ ਨੂੰ ਨਕਲੀ ਹੱਥ ਅਤੇ ਲੱਤਾਂ ਮੁਫਤ ਦਿੱਤੀਆਂ ਜਾਣਗੀਆਂ। ਕੈਂਪ ਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ.ਆਰ.ਐਸ.ਬਾਵਾ ਨੇ ਕੀਤਾ ।ਰੋਟਰੀ ਕਲੱਬ ਚੰਡੀਗੜ ਸੈਟਰਲ ਦੇ ਪ੍ਰਧਾਨ ਆਰਟੀਐਨ ਸੁਨੀਲ ਕਾਂਸਲ ਦੇ ਵੱਲੋਂ ਦੱਸਿਆ ਗਿਆ ਕਿ ਰੋਟਰੀ ਕਲੱਬ ਵੱਲੋਂ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ ਫੁੱਟ) ਦੇ ਸਹਿਯੋਗ ਨਾਲ ਨਕਲੀ ਅੰਗਾਂ ਦਾ ਨਿਰਮਾਣ ਕੀਤਾ ਗਿਆ ਹੈ। ਅੱਗੇ ਦੱਸਿਆ ਗਿਆ ਕਿ ਇਹ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC) ਦੀ CSR ਸਕੀਮ ਦੀ ਮੱਦਦ ਨਾਲ ਸੰਭਵ ਹੋਇਆ ਹੈ।ਉਹਨਾਂ ਦੱਸਿਆ ਕਿ ਅੱਜ 50 ਲਾਭਪਾਤਰੀਆਂ ਨੂੰ ਨਕਲੀ ਅੰਗ ਮੁਫਤ ਪ੍ਰਦਾਨ ਕੀਤੇ ਗਏ। ਅੱਜ ਕੈਂਪ ਵਿੱਚ ਰੋਟੇਰੀਅਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਵੱਲੋਂ ਅੱਗੇ ਦੱਸਿਆ ਗਿਆ ਕਿ ਇਸ ਕੈਂਪ ਦੇ ਨਾਲ-ਨਾਲ ਭਵਿੱਖ ਵਿੱਚ ਲੱਗਣ ਵਾਲੇ ਕੈਂਪ ਲਈ ਵੀ ਰਜਿਸਟ੍ਰੇਸ਼ਨ ਜਾਰੀ ਹੈ ਅਤੇ ਕੋਈ ਵੀ ਲੋੜਵੰਦ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੋਬਾਈਲ ਨੰਬਰ 9780812571, 9780812572 ਅਤੇ 9780812581 ‘ਤੇ ਸੰਪਰਕ ਕਰ ਸਕਦਾ ਹੈ।