ਲੁਧਿਆਣਾ, 27 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਤਨਖਾਹ ਦੇ ਬਿੱਲ ਲੇਟ ਬਣਾਉਣ ਉਤੇ ਕਲਰਕ ਨੂੰ ਦੋ ਮਹੀਨੇ ਤਨਖਾਹ ਲਈ ਉਡੀਕ ਕਰਨੀ ਪਵੇਗੀ। ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਬਣਾਉਣ ਵਾਲਿਆ ਉਤੇ ਸਖਤੀ ਵਿਖਾਈ ਹੈ। ਤਨਖਾਹ ਦੇ ਬਿੱਲ ਬਣਾਉਣ ਵਿੱਚ ਕੋਤਾਹੀ ਵਰਤਣ ਵਾਲੇ ਕਲਰਕ ਨੂੰ 2 ਮਹੀਨੇ ਤਨਖਾਹ ਨਹੀਂ ਮਿਲੇਗੀ। ਇਸ ਸਬੰਧੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ’ਚ ਕਿਹਾ ਗਿਆ ਹੈ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤਨਖਾਹ ਮਿਲਣ ਵਿੱਚ ਬਿਨਾਂ ਵਜਾ ਦੇਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਇਸ ਲਈ ਅਕਾਊਂਟ ਬ੍ਰਾਂਚ ’ਚ ਤਨਖਾਹ ਬਿੱਲ ਸਮੇਂ ਉਤੇ ਨਾ ਪੁੱਜਣ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਸਾਰੀਆਂ ਬ੍ਰਾਂਚਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਬਣਾ ਕੇ ਹੀ ਮਹੀਨੇ ਦੀ 7 ਤਾਰੀਕ ਤੱਕ ਅਕਾਊਂਟ ਬ੍ਰਾਂਚ ਵਿੱਚ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਦੇ ਬਾਵਜੂਦ ਜੇਕਰ ਕਿਸੇ ਕਲਰਕ ਨੇ ਤਨਖਾਹ ਦੇ ਬਿੱਲ ਬਣਾ ਕੇ 7 ਤਾਰੀਕ ਤੱਕ ਅਕਾਊ਼ਂਟ ਬ੍ਰਾਂਚ ’ਚ ਨਾ ਭੇਜੇ ਤਾਂ ਉਸ ਨੂੰ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੇਗੀ।