ਬੱਚੀ ਨੂੰ ਜਿੰਦਾ ਦਫਨਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਵਕੀਲ ਪਰਉਪਕਾਰ ਘੁੰਮਣ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ ਪੰਜਾਬ


ਲੁਧਿਆਣਾ, 27 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਦੋ ਸਾਲ ਦੀ ਲੜਕੀ ਦਿਲਰੋਜ ਨੂੰ ਜਿੰਦਾ ਦਫਨਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਵਕੀਲ ਪਰਉਪਕਾਰ ਸਿੰਘ ਘੁੰਮਣ ਦਾ ਅੱਜ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਤੇ ਗੁਰਦੀਪ ਸਿੰਘ ਗੋਸ਼ਾ ਨੇ ਸ਼ੁਕਰੀਆ,ਧੰਨਵਾਦ ਤੇ ਸਨਮਾਨ ਕੀਤਾ।
ਜੀਵਨ ਗੁਪਤਾ ਨੇ ਕਿਹਾ ਕਿ ਮੁਲਜ਼ਮ ਔਰਤ ਨੇ ਗੁਆਂਢੀਆਂ ਤੇ ਮਨੁੱਖਤਾ ਦੇ ਵਿਸਵਾਸ਼ ਨੂੰ ਤੋੜਿਆ ਹੈ। ਮੌਜੂਦਾ ਕੇਸ ਦੁਰਲੱਭ ਕੇਸ਼ ਸੀ ਵਕੀਲ ਪਰਉਪਕਾਰ ਸਿੰਘ ਘੁੰਮਣ ਦੀਆਂ ਠੋਸ ਦਲੀਲਾਂ ਤੇ ਯੋਗ ਅਗਵਾਈ ਸਦਕਾ ਹੀ ਦੋਸ਼ੀ ਔਰਤ ਨੂੰ ਫਾਂਸੀ ਦੀ ਸਜਾ ਹੋਈ ਹੈ।ਗੁਰਦੀਪ ਸਿੰਘ ਗੋਸਾ ਨੇ ਕਿਹਾ ਕਿ ਇਹ ਫੈਸਲਾ ਆਉਣ ਵਾਲੀਆ ਪੀੜੀਆਂ ਲਈ ਮਿਸ਼ਾਲ ਬਣੇਗਾ ਤੇ ਹਰ ਕੋਈ ਅਜਿਹਾ ਜੁਰਮ ਕਰਨ ਤੋਂ ਡਰੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।