ਪੱਤਰਕਾਰ ਬਲਜੀਤ ਬੱਲੀ ਨੂੰ ਲੱਗਾ ਗਹਿਰਾ ਸਦਮਾ, ਵੱਡੇ ਭਰਾ ਦਾ ਦਿਹਾਂਤ

ਚੰਡੀਗੜ੍ਹ ਪੰਜਾਬ


ਮੋਹਾਲੀ, 27 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਗਹਿਰਾ ਸਦਮਾ ਲੱਗਾ ਹੈ।ਉਨ੍ਹਾਂ ਦੇ ਵੱਡੇ ਭਰਾ ਮਨੋਹਰ ਲਾਲ ਸਚਦੇਵਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ-ਧੀ ਛੱਡ ਗਏ ਹਨ। ਮਨੋਹਰ ਲਾਲ ਕੋਠੀ ਨੰਬਰ 64, ਫੇਜ਼ 11 ਮੁਹਾਲੀ ਵਿਖੇ ਰਹਿੰਦੇ ਸਨ। ਦੱਸਣਯੋਗ ਹੈ ਕਿ ਮਨੋਹਰ ਲਾਲ ਮਸ਼ਹੂਰ ਵਕੀਲ ਕੇ ਡੀ ਸਚਦੇਵਾ ਦੇ ਪਿਤਾ ਅਤੇ ਅਧਿਆਪਕ ਯੂਨੀਅਨ ਦੇ ਕਾਰਕੁਨ ਯਸ਼ਪਾਲ ਦੇ ਵੱਡੇ ਭਰਾ ਸਨ।ਮਿਲੀ ਜਾਣਕਾਰੀ ਅਨੁਸਾਰ ਮਨੋਹਰ ਲਾਲ ਦਾ ਸਸਕਾਰ ਅੱਜ ਸ਼ਾਮ 4.30 pm ਵਜੇ ਮੋਹਾਲੀ ਦੇ ਸ਼ਮਸ਼ਾਨ ਘਾਟ (ਬਲੌਂਗੀ ਲਾਗੇ) ਵਿਖੇ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।