ਜਲੰਧਰ ‘ਚ ਲਾਲ ਬੱਤੀ ‘ਤੇ ਖੜ੍ਹੇ 10 ਵਾਹਨਾਂ ਨੂੰ ਤੇਜ਼ ਰਫਤਾਰ ਦੁੱਧ ਵਾਲੇ ਟੈਂਕਰ ਨੇ ਮਾਰੀ ਟੱਕਰ,ਦਰਜਨ ਤੋਂ ਵੱਧ ਲੋਕ ਜ਼ਖਮੀ

ਐਕਸੀਡੈਂਟ ਚੰਡੀਗੜ੍ਹ ਪੰਜਾਬ


ਜਲੰਧਰ, 27 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਜਲੰਧਰ ਦੇ ਪਠਾਨਕੋਟ ਚੌਕ ਨੇੜੇ ਲਾਲ ਬੱਤੀ ‘ਤੇ ਖੜ੍ਹੇ 10 ਦੇ ਕਰੀਬ ਵਾਹਨਾਂ ਨੂੰ ਇਕ ਬੇਕਾਬੂ ਤੇਜ਼ ਰਫਤਾਰ ਦੁੱਧ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ‘ਚ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਜਲੰਧਰ ਦੇ ਭੀੜ ਵਾਲੇ ਚੌਰਾਹੇ ਪਠਾਨਕੋਟ ਚੌਕ ਫਲਾਈਓਵਰ ਦੇ ਹੇਠਾਂ ਵਾਪਰਿਆ। ਖੁਸ਼ਕਿਸਮਤੀ ਹੈ ਕਿ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਵਾਹਨਾਂ ਦੇ ਏਅਰਬੈਗ ਖੁੱਲ੍ਹ ਗਏ ਅਤੇ ਆਟੋ ਚਾਲਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਲੰਮਾ ਪਿੰਡ ਚੌਕ ਵੱਲੋਂ ਆ ਰਿਹਾ ਦੁੱਧ ਦਾ ਟੈਂਕਰ ਅਚਾਨਕ ਬੇਕਾਬੂ ਹੋ ਗਿਆ ਅਤੇ ਦੋ ਆਟੋ ਅਤੇ ਕਈ ਕਾਰਾਂ ਨੂੰ ਟੱਕਰ ਮਾਰ ਦਿੱਤੀ।ਟੈਂਕਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਇਕ ਆਟੋ ਸਰਵਿਸ ਲੇਨ ‘ਚ ਜਾ ਡਿੱਗਿਆ, ਜਿਸ ਤੋਂ ਬਾਅਦ ਰਾਹਗੀਰਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਨਾਲ ਹੀ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ।

Leave a Reply

Your email address will not be published. Required fields are marked *