ਅੰਮ੍ਰਿਤਸਰ 27 ਅਪ੍ਰੈਲ,ਬੋਲੇ ਪੰਜਾਬ ਬਿਓਰੋ:: ਪੰਜਾਬ ਵਿੱਚ ਹੋ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਦਿਬੜੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ। ਇਹ ਜਾਣਕਾਰੀ ਖੁਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਦਿੱਤੀ ਗਈ ਹੈ। ਅਤੇ ਹੀ ਦੋ ਦਿਨ ਤੋਂ ਇਸ ਉੱਪਰ ਸਸਪੈਂਸ ਲਗਾਤਾਰ ਹੀ ਬਰਕਰਾਰ ਸੀ ਅਤੇ ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇਸ ਸਸਪੈਂਸ ਦੇ ਉੱਤੋਂ ਪੜਦਾ ਚੁੱਕ ਦਿੱਤਾ ਗਿਆ ਹੈ। ਅਤੇ ਅੰਮ੍ਰਿਤ ਪਾਲ ਸਿੰਘ ਵੱਲੋਂ ਖਡੂਰ ਸਾਹਿਬ ਵਿੱਚ ਚੋਣ ਲੜਨ ਦੀ ਗੱਲ ਉੱਤੇ ਮੋਹਰ ਲਗਾ ਦਿੱਤੀ ਗਈ ਹੈ, ਉਹਨਾਂ ਨੇ ਕਿਹਾ ਕਿ ਇਹ ਚੋਣਾਂ ਉਹਨਾਂ ਵੱਲੋਂ ਕਿਸੇ ਵੀ ਪਾਰਟੀ ਪਲੇਟਫਾਰਮ ਤੋਂ ਨਹੀਂ ਲੜੀਆਂ ਜਾਣਗੀਆਂ
ਦੱਸ ਦੇਈਏ ਕਿ ਅਜਨਾਲਾ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਉੱਤੇ ਐਨਐਸਏ ਲਗਾ ਕੇ ਦਿਬਰੂਗੜ੍ਹ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਲੰਬੇ ਸਮਾਂ ਜੇਲ ਚ ਰਹਿਣ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਲੜਨ ਦੀ ਗੱਲ ਆਖੀ ਜਾ ਰਹੀ ਹੈ। ਇਸ ਤੇ ਸਸਪੈਂਸ ਲਗਾਤਾਰ ਹੀ ਦੋ ਦਿਨ ਤੋਂ ਬਣਿਆ ਹੋਇਆ ਸੀ ਅਤੇ ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇਸ ਤੇ ਪਰਦਾ ਚੁੱਕ ਦਿੱਤਾ ਗਿਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਜੀ ਮਾਤਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉੱਤੇ ਦਬਾਵ ਬਣਾਇਆ ਜਾ ਰਿਹਾ ਸੀ ਕਿ ਉਹ ਚੋਣ ਲੜਨ ਅਤੇ ਹੁਣ ਉਹ ਖਡੂਰ ਸਾਹਿਬ ਹਲਕੇ ਤੋਂ ਆਪਣੀ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਨ ਜਾਣਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਚੋਣ ਉਹਨਾਂ ਵੱਲੋਂ ਕਿਸੇ ਵੀ ਪਾਰਟੀ ਪਲੇਟਫਾਰਮ ਉੱਤੇ ਨਹੀਂ ਲੜੀ ਜਾਵੇਗੀ ਆਜ਼ਾਦ ਉਮੀਦਵਾਰ ਦੇ ਤਹਿਤ ਹੀ ਚੋਣ ਲੜੀ ਜਾਵੇਗੀ। ਅੱਗੇ ਬੋਲਦੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਭਲੀ ਭਾਂਤੀ ਅੰਮ੍ਰਿਤ ਪਾਲ ਸਿੰਘ ਜਾਣਦੇ ਹਨ ਅਤੇ ਉਸੇ ਮੁੱਦਿਆਂ ਦੇ ਉੱਤੇ ਹੀ ਇਹ ਚੋਣ ਲੜੀ ਜਾਵੇਗੀ ਉਹਨਾਂ ਨੇ ਬਾਕੀ ਕਿਸੇ ਹੋਰ ਸਿਆਸੀ ਸਵਾਲ ਦਾ ਜਵਾਬ ਦੇਣਾ ਮੁਮਕਿਨ ਨਹੀਂ ਸਮਝਿਆ ਅਤੇ ਕਿਹਾ ਕਿ ਕੱਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਇੱਕ ਵਾਰ ਫਿਰ ਤੋਂ ਪ੍ਰੈਸ ਵਾਰਤਾਕਾਰ ਇਸਦਾ ਜਵਾਬ ਜਰੂਰ ਦੇਣਗੇ।
ਇੱਥੇ ਦੱਸਣ ਯੋਗ ਹੈ ਕੀ ਦਿਬੜੂਗਰ ਜੇਲ ਦੇ ਵਿੱਚ ਬੰਦ ਐਨਐਸਏ ਦੇ ਕੇਸ ਦੇ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਤੇ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਖੁਲਾਸਾ ਉਹਨਾਂ ਦੀ ਮਾਤਾ ਵੱਲੋਂ ਖੁਦ ਕੀਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਖਡੂਰ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਲੋਕ ਭੁਗਤਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਬੀਤੇ ਸਮੇਂ ਵਿੱਚ ਪਰਮਜੀਤ ਕੌਰ ਖਾਲੜਾ ਵੱਲੋਂ ਵੀ ਚੋਣ ਲੜੀ ਗਈ ਸੀ ਅਤੇ ਉਸ ਵਿੱਚ ਵੀ ਉਹਨਾਂ ਨੂੰ ਕਰਾਰੀ ਸ਼ਿਕ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਅੰਮ੍ਰਿਤ ਪਾਰ ਨੂੰ ਖਡੂਰ ਸਾਹਿਬ ਦੇ ਲੋਕ ਕਿੰਨਾਂ ਕੁ ਆਪਣਾ ਹੁੰਗਾਰਾ ਦਿੰਦੇ ਹਨ ਜਾਂ ਉਹਨਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ। ਇਹ ਤਾ ਚਾਰ ਜੂਨ ਵਾਲੇ ਦਿਨ ਹੀ ਪਤਾ ਲਗਭਗ ਆਵੇਗਾ। ਲੇਕਿਨ ਅੰਮ੍ਰਿਤ ਪਾਲ ਸਿੰਘ ਵੱਲੋਂ ਹੁਣ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਹੈ।