ਅਰਵਿੰਦ ਕੇਜਰੀਵਾਲ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਸੀ : ਬਲਬੀਰ ਸਿੰਘ ਰਾਜੇਵਾਲ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 27 ਅਪ੍ਰੈਲ,ਬੋਲੇ ਪੰਜਾਬ ਬਿਉਰੋ:
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਕ ਤਾਜ਼ਾ ਇੰਟਰਵਿਊ ਵਿਚ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਮੈਨੂੰ ਪੰਜਾਬ ਦਾ CM ਬਣਾਉਣਾ ਚਾਹੁੰਦਾ ਸੀ।ਰਾਜੇਵਾਲ ਨੇ ਅੱਗੇ ਦੱਸਿਆ ਕਿ ਕੇਜਰੀਵਾਲ ਰੋਜ਼ਾਨਾ ਸਾਨੂੰ ਆ ਕੇ ਕਹਿੰਦਾ ਸੀ ਮੇਰੀ ਮਦਦ ਕਰੋ। ਰਾਜੇਵਾਲ ਨੇ ਅੱਗੇ ਕਿਹਾ ਕਿ ਇਹ ਤੈਅ ਹੋ ਗਿਆ ਸੀ ਕਿ ਮੈਂ ਮੁੱਖ ਮੰਤਰੀ ਬਣਾਂਗਾ ਅਤੇ ਕੇਜਰੀਵਾਲ ਨਾਲ ਸਭ ਕੁਝ ਡੰਨ ਹੋ ਗਿਆ ਸੀ।ਰਾਜੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲੜਨਾ ਸਾਡੀ ਗਲਤੀ ਸੀ ਜਿਸਦਾ ਮੈਨੂੰ ਅਜੇ ਵੀ ਪਛਤਾਵਾ ਹੈ।ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੈਂ ਭਵਿੱਖ ਵਿੱਚ ਕਦੇ ਵੀ ਚੋਣ ਨਹੀਂ ਲੜਾਂਗਾ।

Leave a Reply

Your email address will not be published. Required fields are marked *