ਅਮਰਗੜ੍ਹ 25 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪੰਜਾਬ ਦੇ ਪਿੰਡ ਤੋਲੇਵਾਲ ਦੇ ਨੌਜਵਾਨ ਦਾ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਕਤਲ ਕੀਤੇ ਨੌਜਵਾਨ ਕੁਲਵਿੰਦਰ ਸਿੰਘ ਦੇ ਚਾਚਾ ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ (28) ਪੁੱਤਰ ਗੁਰਪ੍ਰੀਤ ਸਿੰਘ 4 ਸਾਲ ਪਹਿਲਾਂ ਵਿਦੇਸ਼ ‘ਚ ਪੜ੍ਹਾਈ ਕਰਨ ਲਈ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਹੁਣ ਉਹ ਪੀਆਰ ਹੋ ਗਿਆ ਸੀ ਅਤੇ ਸਰੀ ਵਿਖੇ ਪਲੰਬਰ ਦਾ ਕੰਮ ਕਰਦਾ ਸੀ। ਬੀਤੀ ਰਾਤ ਉਸ ਨੇ ਆਪਣੀ ਮਾਤਾ ਬੀਰਪਾਲ ਕੌਰ ਨਾਲ ਗੱਲ ਵੀ ਕੀਤੀ ਸੀ ਪਰ ਕੁਝ ਘੰਟੇ ਮਗਰੋਂ ਹੀ ਕੁਲਵਿੰਦਰ ਸਿੰਘ ਦੇ ਛੋਟੇ ਭਰਾ ਗੁਰਮੀਤ ਸਿੰਘ, ਜੋ ਸਟੱਡੀ ਵੀਜ਼ੇ ’ਤੇ ਉੱਥੇ ਹੀ ਗਿਆ ਹੋਇਆ ਹੈ, ਦਾ ਫੋਨ ਆਇਆ ਕਿ ਭਰਾ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ ਤੇ ਉਸ ਦੀ ਮੌਤ ਹੋ ਗਈ ਹੈ।ਨੌਜਵਾਨ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਹੈ।