ਮੋਹਾਲੀ, 26 ਅਪ੍ਰੈਲ, ਬੋਲੇ ਪੰਜਾਬ ਬਿਉਰੋ:
ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਉੱਤੇ ਮੋਹਾਲੀ ਦੇ ਥਾਣਾ ਫੇਸ ਵਿੱਚ ਚੌਥਾ ਮੁਕਦਮਾ ਦਰਜ ਕੀਤਾ ਗਿਆ ਹੈ। ਜਮਾਨਤ ਹੋਣ ਉਪਰੰਤ ਉਸਨੂੰ ਮੋਹਾਲੀ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ।ਬੀਤੀ ਦੇਰ ਸ਼ਾਮ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੋਹਾਲੀ ਦੇ ਥਾਣਾ ਫੇਸ ਇੱਕ ਵਿੱਚ ਮੁਕਦਮਾ ਨੰਬਰ 37/ 24 ਆਈਪੀਸੀ ਦੀ ਧਾਰਾ 341,186 ਤਹਿਤ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਖਿਲਾਫ਼ ਮੋਹਾਲੀ ਦੇ ਫੇਜ਼-8 ਪੁਲਿਸ ਸਟੇਸ਼ਨ ਵਿੱਚ ਐਫਆਈਆਰ ਵਿਜੀਲੈਂਸ ਬਿਊਰੋ ਪੰਜਾਬ ਦੇ ਹੈੱਡਕੁਆਰਟਰ ਵਿੱਚ ਰਿਕਾਰਡਿੰਗ ਡਿਵਾਈਸ ਲੈ ਜਾਣ ਨੂੰ ਲੈ ਕੇ ਹੋਈ ਸੀ।
ਵਿਜੀਲੈਂਸ ਬਿਊਰੋ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਤੇ ਦੋ ਸਾਥੀਆਂ ਖਿਲਾਫ਼ ਫਿਰੌਤੀ, ਧੋਖਾਧੜੀ ਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ।