ਚੰਡੀਗੜ੍ਹ 25 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਪਾਲਮਪੁਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਨੇ ਕਾਲਜ ਦੀ ਵਿਦਿਆਰਥਣ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਵਿੱਚ ਚੱਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਸਪਾਤਲ ਵਿੱਚ ਸ਼ਾਇਨਾ ਦੇ ਮੁਲਾਕਾਤ ਕੀਤੀ ਹੈ।
ਸ਼ਾਇਨਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਪਾਲਮਪੁਰ ਦੀ ਬੇਟੀ ਸ਼ਾਇਨਾ ਦਾ ਹਾਲ-ਚਾਲ ਪੁੱਛਿਆ ਹੈ। ਡਾਕਟਰਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਧੀ ਦੇ ਇਲਾਜ ਦਾ ਸਾਰਾ ਖਰਚਾ ਹਿਮਾਚਲ ਪ੍ਰਦੇਸ਼ ਸਰਕਾਰ ਚੁੱਕੇਗੀ, ਇਸ ਸਬੰਧੀ ਸਰਕਾਰ ਵੱਲੋਂ ਪੀਜੀਆਈ ਪ੍ਰਸ਼ਾਸਨ ਨੂੰ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਘਟਨਾ 13 ਅਪ੍ਰੈਲ ਨੂੰ ਪਾਲਮਪੁਰ ਬੱਸ ਸਟੈਂਡ ‘ਤੇ ਵਾਪਰੀ ਸੀ। ਪੀੜਤ ਸਾਇਨਾ ਦੁਪਹਿਰ 3 ਵਜੇ ਪੌੜੀਆਂ ਤੋਂ ਹੇਠਾਂ ਆ ਰਹੀ ਸੀ ਜਦੋਂ ਹਮਲਾਵਰ ਸੁਮਿਤ ਚੌਧਰੀ ਨੇ ਉਸ ਦੇ ਸਿਰ ‘ਤੇ ਥੱਪੜ ਮਾਰਿਆ ਅਤੇ ਦਾਤਰ ਨਾਲ ਉਸ ਦੇ ਗੁੱਟ ਅਤੇ ਬਾਂਹ ‘ਤੇ ਕਰੀਬ 12 ਵਾਰ ਕੀਤੇ। ਚਸ਼ਮਦੀਦਾਂ ਦੇ ਅਨੁਸਾਰ, ਡਰੀ ਹੋਈ ਲੜਕੀ ਨੇ ਆਪਣੇ ਹੱਥਾਂ ਨਾਲ ਸਿਰ ਲੁਕਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਦਾਤਰੀ ਦੇ ਹਮਲੇ ਨਾਲ ਉਸ ਦੀਆਂ ਉਂਗਲਾਂ ਕੱਟੀਆਂ ਗਈਆਂ। ਜਿਸ ਦਾ ਇਲਾਜ ਫਿਲਹਾਲ ਚੰਡੀਗੜ੍ਹ ਦੇ ਪੀਜੀਆਈ ਵਿੱਚ ਚੱਲ ਰਿਹਾ ਹੈ। ਦੋਸ਼ੀ ਕਥਿਤ ਤੌਰ ‘ਤੇ ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦਾ ਹੈ ਅਤੇ ਉਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।