ਪਟਨਾ, 25 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ 2024 ਲਈ ਲਗਾਏ ਗਏ ਚੋਣ ਜ਼ਾਬਤੇ ਦੇ ਬਾਵਜੂਦ ਇੱਕ ਨੌਜਵਾਨ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੇ ਪੁਨਪੁਨ ਵਿੱਚ ਬੀਤੀ ਰਾਤ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਨੇਤਾ ਸੌਰਭ ਕੁਮਾਰ (33) ਦੀ ਹੱਤਿਆ ਕਰ ਦਿੱਤੀ ਗਈ। ਜੇਡੀਯੂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਹੈ ਅਤੇ ਸੌਰਭ ਪਾਰਟੀ ਦੇ ਸਿਰਕੱਢ ਆਗੂ ਸਨ।
ਸੌਰਭ ਦੇ ਸਿਰ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ। ਹਮਲਾਵਰਾਂ ਨੇ ਘਟਨਾ ਨੂੰ ਪਾਰਸਾ ਬਾਜ਼ਾਰ ਪਿੰਡ ‘ਚ ਅੰਜਾਮ ਦਿੱਤਾ ਗਿਆ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦੂਜੇ ਪਾਸੇ, ਚੋਣ ਜ਼ਾਬਤੇ ਦਰਮਿਆਨ ਵਾਪਰੀ ਇਸ ਘਟਨਾ ਕਾਰਨ ਪੁਲੀਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਵੱਲੋਂ ਕਾਤਲਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਥਾਂ ਥਾਂ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।
ਉਧਰ ਸੌਰਭ ਕੁਮਾਰ ਦੇ ਕਤਲ ਦੀ ਸੂਚਨਾ ਮਿਲਦੇ ਹੀ ਪਾਟਲੀਪੁੱਤਰ ਸੀਟ ਤੋਂ ਪਾਰਟੀ ਉਮੀਦਵਾਰ ਅਤੇ ਲਾਲੂ ਪ੍ਰਸਾਦ ਯਾਦਵ ਦੀ ਵੱਡੀ ਧੀ ਮੀਸਾ ਭਾਰਤੀ ਸਵੇਰੇ ਹੀ ਸੌਰਭ ਕੁਮਾਰ ਦੇ ਘਰ ਪਹੁੰਚੀ ਅਤੇ ਉਹ ਸੌਰਭ ਦੇ ਦੁਖੀ ਪਰਿਵਾਰ ਨੂੰ ਮਿਲੀ ਤੇ ਦੁੱਖ ਸਾਂਝਾ ਕੀਤਾ।