ਚੰਡੀਗੜ੍ਹ ਵਿੱਚ Amazon.in ‘ਤੇ ਘਰ, ਰਸੋਈ ਅਤੇ ਆਊਟਡੋਰ ਕਾਰੋਬਾਰ ਲਈ ਤਿਮਾਹੀ-ਦਰ-ਤਿਮਾਹੀ

ਚੰਡੀਗੜ੍ਹ

ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ


ਪੰਜਾਬ ਘਰੇਲੂ, ਰਸੋਈ ਅਤੇ ਆਊਟਡੋਰ ਵਸਤੂਆਂ ਦੇ ਕਾਰੋਬਾਰ ਲਈ ਤਿਮਾਹੀ-ਦਰ-ਤਿਮਾਹੀ 30% ਦੇ ਵਾਧੇ ਨਾਲ ਖਰੀਦਦਾਰੀ ਦੇ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ 

ਚੰਡੀਗੜ੍ਹ ਵਿੱਚ ਮਿਕਸਰ ਗ੍ਰਾਈਂਡਰ, ਜੂਸਰ, ਵਾਟਰ ਪਿਊਰੀਫਾਇਰ, ਬੈੱਡਸ਼ੀਟ, ਸਿਰਹਾਣੇ ਦੇ ਕਵਰ, ਪੈਸਟ ਕੰਟਰੋਲ ਅਤੇ ਅਲਮਾਰੀ ਪ੍ਰਬੰਧਕਾਂ ਵਰਗੇ ਉਤਪਾਦਾਂ ਵਿੱਚ ਦੋਹਰੇ ਅੰਕਾਂ ਦਾ ਚੰਗਾ ਵਾਧਾ ਦੇਖਿਆ ਗਿਆ

ਚੰਡੀਗੜ੍ਹ, 25 ਅਪ੍ਰੈਲ ,ਬੋਲੇ ਪੰਜਾਬ ਬਿਓਰੋ: Amazon.in ਨੇ ਅੱਜ ਚੰਡੀਗੜ੍ਹ ਵਿੱਚ ਪ੍ਰੇਸਟੀਜ, ਹੈਵਲਜ਼, ਬੋਰੋਸਿਲ ਅਤੇ ਨੇਸਟੇਸ਼ੀਆ ਵਰਗੇ ਸਿਖਰਲੇ ਬ੍ਰਾਂਡਾਂ ਤੋਂ ਰਸੋਈ ਅਤੇ ਘਰੇਲੂ ਉਪਕਰਨਾਂ ਵਿੱਚ ਪ੍ਰਭਾਵਸ਼ਾਲੀ ਦੋਹਰੇ-ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਹੈ। ਸ਼ਹਿਰ ਦੇ ਗਾਹਕਾਂ ਨੇ ਸਿਹਤਮੰਦ ਰਹਿਣ ਅਤੇ ਰਸੋਈ ਨੂੰ ਸਾਫ-ਸੁਥਰਾ ਰੱਖਣ ਵਾਲੇ ਉਤਪਾਦਾਂ ਵੱਲ ਵੀ ਦਿਲਚਸਪੀ ਦਿਖਾਈ ਹੈ, ਜਿਸ ਸਦਕਾ ਏਅਰ ਫ੍ਰਾਈਰ, ਜੂਸਰ, ਵਾਟਰ ਪਿਊਰੀਫਾਇਰ ਅਤੇ ਅਜਿਹੇ ਹੋਰ ਉਤਪਾਦਾਂ ਦੀ ਮੰਗ ਵਧੀ ਹੈ। ਇਸ ਤੋਂ ਇਲਾਵਾ, ਇਸ ਸਮੇਂ ਪੂਰੇ ਦੇਸ਼ ‘ਤੇ ਕ੍ਰਿਕਟ ਦਾ ਬੁਖਾਰ ਚੜ੍ਹਿਆ ਹੋਇਆ ਹੈ, ਸ਼ਹਿਰ ਵਿੱਚ ਕ੍ਰਿਕਟ ਬੈਟਾਂ ਦਾ ਸਲਾਨਾ ਅਧਾਰ ‘ਤੇ ਦੋ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਇੰਨਾਂ ਹੀ ਨਹੀਂ, ਪੰਜਾਬ ਨੇ ਸਾਈਕਲਾਂ ਅਤੇ ਫਿਟਨੈਸ ਉਪਕਰਨਾਂ ਵਿੱਚ ਸਾਲਾਨਾ ਅਧਾਰ ‘ਤੇ ਤਕਰੀਬਨ 40% ਦਾ ਵਾਧਾ ਹਾਸਲ ਕੀਤਾ ਹੈ। 

ਲਖਨਊ ਵਿੱਚ ਹੋਮ ਐਂਡ ਕਿਚਨ ਐਕਸਪੀਰੀਅੰਸ ਅਰੇਨਾ ਦੇ ਪਹਿਲੇ ਐਡੀਸ਼ਨ ਦੀ ਕਾਮਯਾਬ ਸਮਾਪਤੀ ਤੋਂ ਬਾਅਦ, Amazon.in ਨੇ ਅੱਜ ਚੰਡੀਗੜ੍ਹ ਵਿੱਚ ਇੱਕ ਦਿਨੀ ਕਾਰਜਕ੍ਰਮ ਆਯੋਜਿਤ ਕੀਤਾ, ਜਿਸ ਵਿੱਚ ਫਰਨੀਚਰ, ਘਰੇਲੂ ਜ਼ਰੂਰੀ ਚੀਜ਼ਾਂ, ਰਸੋਈ ਅਤੇ ਉਪਕਰਨ, ਘਰੇਲੂ ਸਜਾਵਟ ਅਤੇ ਰੋਸ਼ਨੀ, ਖੇਡਾਂ ਅਤੇ ਤੰਦਰੁਸਤੀ, ਇਲੈਕਟ੍ਰਿਕ ਵਾਹਨ, ਆਟੋ ਐਕਸੈਸਰੀਜ਼, ਆਊਟਡੋਰ ਅਤੇ ਬਾਗਬਾਨੀ ਸ਼੍ਰੇਣੀ ਅਤੇ ਹੋਰ ਬਹੁਤ ਸਾਰੇ ਉਤਪਾਦ ਸ਼ਾਮਲ ਸਨ। ਇਸ ਨਿਵੇਕਲੀ ਪ੍ਰਦਰਸ਼ਨੀ ਨੇ ਮੀਡੀਆ ਅਤੇ ਭਾਈਵਾਲਾਂ ਨੂੰ ਅਮੈਜ਼ਨ ਇੰਡੀਆ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਦੇ ਹੋਏ ਆਪਣੇ ਮਨਪਸੰਦ ਬ੍ਰਾਂਡਾਂ ਅਤੇ ਉਤਪਾਦਾਂ ਦਾ ਤਜ਼ਰਬਾ ਕਰਨ ਦਾ ਮੌਕਾ ਦਿੱਤਾ।

ਇਸ ਮੌਕੇ ‘ਤੇ ਟਿੱਪਣੀ ਕਰਦੇ ਹੋਏ, ਅਮੈਜ਼ਨ ਇੰਡੀਆ ਦੇ ਹੋਮ, ਕਿਚਨ ਅਤੇ ਆਊਟਡੋਰ ਦੇ ਡਾਇਰੈਕਟਰ ਕੇ ਐੱਨ ਸ਼੍ਰੀਕਾਂਤ ਨੇ ਕਿਹਾ, “ਭਾਰਤ ਦੇ ਸਭ ਤੋਂ ਮਨਪਸੰਦ, ਭਰੋਸੇਮੰਦ ਅਤੇ ਪਿਆਰੇ ਆਨਲਾਈਨ ਮਾਰਕਿਟਪਲੇਸ ਹੋਣ ਦੇ ਨਾਤੇ, ਅਸੀਂ Amazon.in ‘ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਘਰ ਅਤੇ ਰਸੋਈ ਦੇ ਉਤਪਾਦਾਂ ਦੇ ਕਾਰੋਬਾਰ ਵਿੱਚ ਤਿਮਾਹੀ-ਦਰ-ਤਿਮਾਹੀ 30% ਦਾ ਵਾਧਾ ਵੇਖ ਕੇ ਬਹੁਤ ਰੋਮਾਂਚਿਤ ਹਾਂ। ‘ਹਰ ਮੁਸਕਾਨ ਕੀ ਅਪਨੀ ਦੁਕਾਨ’ ਬਣਨ ਦੀ ਸਾਡੀ ਅਟੁੱਟ ਵਚਨਬੱਧਤਾ ਦੇ ਨਾਲ, ਅਸੀਂ Amazon.in ‘ਤੇ ਬੇਮਿਸਾਲ ਗਾਹਕ ਅਨੁਭਵ ਅਤੇ ਚੋਟੀ ਦੇ ਬ੍ਰਾਂਡਾਂ ਅਤੇ ਕੀਮਤ ਬਿੰਦੂਆਂ ਵਿੱਚ ਉਤਪਾਦਾਂ ਦੀ ਵਿਆਪਕ ਚੋਣ ਮੁਹਈਆ ਕਰਵਾਉਣ ਲਈ ਸਮਰਪਿਤ ਹਾਂ। ਸਾਡੇ ਲਈ ਚੰਡੀਗੜ੍ਹ ਇੱਕ ਮਹੱਤਵਪੂਰਨ ਥਾਂ ਹੈ, ਅਤੇ ਅਸੀਂ ਸ਼ਹਿਰ ਵਿੱਚ Amazon.in ਦੇ ਹੋਮ ਅਤੇ ਕਿਚਨ ਐਕਸਪੀਰੀਅੰਸ ਅਰੇਨਾ ਨੂੰ ਪੇਸ਼ ਕਰਕੇ ਕਾਫੀ ਰੋਮਾਂਚਿਤ ਹਾਂ।’’

ਇੱਥੇ ਕੁਝ ਖਰੀਦਦਾਰੀ ਰੁਝਾਨ ਦਿੱਤੇ ਗਏ ਹਨ, ਜੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੇਖੇ ਗਏ ਹਨ:

•ਘਰ, ਰਸੋਈ ਅਤੇ ਆਊਟਡੋਰ ਉਤਪਾਦਾਂ ਦੀ ਵਧਦੀ ਮੰਗ: ਏਅਰ ਫਰਾਇਰ ਅਤੇ ਮਿਕਸਰ ਗ੍ਰਾਈਂਡਰ ਵਰਗੇ ਰਸੋਈ ਦੇ ਉਤਪਾਦਾਂ ਦੇ ਮਾਮਲੇ ਵਿੱਚ ਪੰਜਾਬ ਸਭ ਤੋਂ ਤੇਜੀ ਨਾਲ ਵਧਦੇ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਸਲਾਨਾ ਅਧਾਰ ‘ਤੇ 30% ਵਾਧਾ ਹੋਇਆ ਹੈ। ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡ ਹੋਣ ਕਾਰਨ, ਸਲਾਨਾਂ ਅਧਾਰ ‘ਤੇ ਰੂਮ ਹੀਟਰਾਂ ਵਿੱਚ 100% ਅਤੇ ਵਾਟਰ ਹੀਟਰਾਂ ਵਿੱਚ 50% ਤੋਂ ਵੱਧ ਦਾ ਇਜ਼ਾਫਾ ਹੋਇਆ ਹੈ। 2023 ਵਿੱਚ, ਰਾਜ ਭਰ ਵਿੱਚ ਲਗਭਗ 50,000 ਗਾਹਕਾਂ ਨੇ Amazon.in ਤੋਂ ਇੰਸਟਾਲੇਸ਼ਨ ਸੇਵਾਵਾਂ ਦਾ ਫਾਇਦਾ ਚੁੱਕਿਆ, ਜੋ ਸਾਲ-ਦਰ-ਸਾਲ 1.4 ਗੁਣਾ ਵਾਧਾ ਦਰਸਾਉਂਦਾ ਹੈ। ਗਾਹਕਾਂ ਲਈ ਖਰੀਦਦਾਰੀ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਦੇ ਲਈ, Amazon.in ਨੇ ਪੱਖਿਆਂ, ਰਸੋਈ ਅਤੇ ਬਾਥਰੂਮ ਲਈ ਐਕਸੈਸਰੀਜ਼, ਕੁਰਸੀਆਂ ਅਤੇ ਅਜਿਹੀਆਂ ਹੋਰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਬਿਹਤਰ ਗਾਹਕ ਅਨੁਭਵ ਦੇਣ ਦੇ ਲਈ ਚੰਡੀਗੜ ਅਤੇ ਲੁਧਿਆਣਾ ਵਿੱਚ ਆਪਣੀਆਂ ਇਨ-ਹਾਊਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ।

•ਕੂਲਿੰਗ ਲਈ ਜਰੂਰੀ ਚੀਜ਼ਾਂ ਦੀ ਮੰਗ ਵਧੀ: ਵਧਦੀ ਗਰਮੀਆਂ ਦੇ ਨਾਲ, Amazon.in ਕੂਲਰ ਅਤੇ ਪੱਖਿਆਂ ਦੀ ਬੇਮਿਸਾਲ ਚੋਣ ਦੇ ਰਿਹਾ ਹੈ। ਨਾਲ ਹੀ, ਡੈਜ਼ਰਟ ਕੂਲਰ ਨੂੰ ਗਾਹਕਾਂ ਵਿਚਕਾਰ ਸਭ ਤੋਂ ਵੱਧ ਪਸੰਦ ਕੀਤਾ ਗਿਆ, ਜਿਨ੍ਹਾਂ ਵਿੱਚ ਸਲਾਨਾ ਅਧਾਰ ‘ਤੇ 75% ਤੋਂ ਵੱਧ ਵਿਕਾਸ ਦਰ ਦੇਖੀ ਗਈ ਹੈ।

•ਟੀਅਰ 3 ਅਤੇ ਇਸ ਤੋਂ ਬਾਹਰ ਦੇ ਖੇਤਰਾਂ ਵਿੱਚ ਡੂੰਘੀ ਪਹੁੰਚ: 70% ਆਰਡਰ ਪੰਜਾਬ ਭਰ ਦੇ ਤੀਜੇ ਦਰਜੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਆ ਰਹੇ ਹਨ

•Amazon.in ‘ਤੇ ਉਦਯੋਗਿਕ ਸਪਲਾਈ ਅਤੇ ਮੈਡੀਕਲ ਉਪਕਰਨਾਂ ਨੂੰ ਖਰੀਦਣ ਵਿੱਚ ਵੱਧ ਰਿਹਾ ਭਰੋਸਾ: ਪੰਜਾਬ ਭਰ ਵਿੱਚ, ਥਰਮਲ ਪ੍ਰਿੰਟਰਾਂ, ਡੀਪ ਫ੍ਰੀਜ਼ਰਾਂ, ਸੀਪੀਏਪੀ ਅਤੇ ਬੀਆਈਪੀਏਪੀ ਮਸ਼ੀਨਾਂ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ, ਜੋ Amazon.in ਰਾਹੀਂ ਉਦਯੋਗਿਕ ਸਪਲਾਈ ਅਤੇ ਵਿਸ਼ੇਸ਼ ਸਿਹਤ ਸੰਭਾਲ ਉਤਪਾਦਾਂ ਨੂੰ ਖਰੀਦਣ ਵਿੱਚ ਬੀ2ਬੀ ਗਾਹਕਾਂ ਦੇ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ।

•ਟਿਕਾਊ ਉਤਪਾਦਾਂ ਲਈ ਵੱਧ ਰਹੀ ਤਰਜੀਹ: ਪੂਰੇ ਪੰਜਾਬ ਵਿੱਚ, 1000 ਤੋਂ ਵੱਧ ਪਰਿਵਾਰਾਂ ਨੇ ਸੂਰਜੀ ਊਰਜਾ ਵਿੱਚ ਨਿਵੇਸ਼ ਕੀਤਾ,  ਜੋ ਸ਼ਹਿਰ ਵਿੱਚ ਨਵਿਆਉਣਯੋਗ ਊਰਜਾ ਬਾਰੇ ਜਾਗਰੂਕਤਾ ਨੂੰ ਦਰਸਾਉਂਦਾ ਹੈ ਅਤੇ ਇਸ ‘ਚ ਸਾਲ-ਦਰ-ਸਾਲ 64% ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ, ਕ੍ਰਾਫਟ ਬੀਜ ਸਭ ਤੋਂ ਵੱਧ ਪਸੰਦੀਦਾ ਬਾਗਬਾਨੀ ਬ੍ਰਾਂਡ ਵਜੋਂ ਉਭਰਿਆ ਅਤੇ ਉਗਾਓ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਹੈ, ਜਿਸ ਨੇ ਸਲਾਨਾ ਅਧਾਰ ‘ਤੇ 3 ਗੁਣਾ ਤੋਂ ਵੱਧ ਵਿਕਾਸ ਕੀਤਾ ਹੈ।

ਗਰਮੀਆਂ ਦੇ ਸੀਜ਼ਨ ਦੌਰਾਨ ਅਤੇ ਪੂਰੇ ਸਾਲ ਬੱਚਤ

•ਗਾਹਕ ਸੀਮਤ ਮਿਆਦ ਲਈ 7500 ਰੁਪਏ ਦੀ ਘੱਟੋ-ਘੱਟ ਖਰੀਦ ‘ਤੇ ਕੂਲਰਾਂ ‘ਤੇ ਵਾਧੂ 750 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹਨ।

•ਅਮੈਜ਼ਨ ਪੇ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਦੇ ਨਾਲ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਦਿਲਚਸਪ ਇਨਾਮਾਂ ਦੇ ਨਾਲ ਅਸੀਮਤ 5% (ਪ੍ਰਾਈਮ ਗਾਹਕ) ਅਤੇ 3% (ਨਾਨ-ਪ੍ਰਾਈਮ ਮੈਂਬਰ) ਕੈਸ਼ਬੈਕ ਮਿਲਦਾ ਹੈ। ਇਸ ਤੋਂ ਇਲਾਵਾ, ਯੋਗ ਗਾਹਕ ਅਮੈਜ਼ਨ ਪੇ ਲੇਟਰ ਦੇ ਨਾਲ 60,000 ਤੱਕ ਦਾ ਕ੍ਰੈਡਿਟ ਵੀ ਲੈ ਸਕਦੇ ਹਨ। ਹੋਰ ਜਾਣਨ ਲਈ Amazon Pay ‘’ਤੇ ਵਿਜ਼ਟ ਕਰੋ

•ਅਮੈਜ਼ਨ ਪ੍ਰਾਈਮ ਮੈਂਬਰਾਂ ਨੂੰ 40 ਲੱਖ ਤੋਂ ਵੱਧ ਉਤਪਾਦਾਂ ‘ਤੇ ਇੱਕ ਦਿਨ ਦੇ ਵਿੱਚ ਮੁਫਤ ਡਿਲੀਵਰੀ, ਆਪਣੇ ਕੋ-ਬ੍ਰਾਂਡ ਵਾਲੇ ਆਈਸੀਆਈਸੀਆਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋਏ ਸਾਰੀਆਂ ਖਰੀਦਾਂ ‘ਤੇ ਅਸੀਮਤ 5% ਕੈਸ਼ਬੈਕ, ਡੀਲਾਂ ਅਤੇ ਖਰੀਦਦਾਰੀ ਇਵੈਂਟਾਂ ਲਈ ਜਲਦੀ ਅਤੇ ਵਿਸ਼ੇਸ਼ ਪਹੁੰਚ ਪ੍ਰਾਪਤ ਹੁੰਦੀ ਹੈ। ਅਮੈਜ਼ਨ ਪ੍ਰਾਈਮ ਪ੍ਰਾਈਮ ਵੀਡੀਓ ਅਤੇ ਪ੍ਰਾਈਮ ਆਡੀਓ ਦਾ ਅਸੀਮਤ ਐਕਸੈਸ ਵੀ ਦਿੰਦਾ ਹੈ। ਹੁਣੇ ਪ੍ਰਾਈਮ ‘ਚ ਸ਼ਾਮਲ ਹੋਣ ਲਈ  amazon.in/prime ‘ਤੇ ਵਿਜ਼ਟ ਕਰੋ

•ਅਮੈਜ਼ਨ ਦੇ ਕਾਰੋਬਾਰੀ ਗਾਹਕ ਜੀਐਸਟੀ ਚਲਾਨ ਦੇ ਨਾਲ 28% ਤੱਕ ਵਾਧੂ ਬੱਚਤ ਦੇ ਨਾਲ-ਨਾਲ ਸਾਰੀਆਂ ਸ਼੍ਰੇਣੀਆਂ ਵਿੱਚ ਆਪਣੀ ਖਰੀਦਦਾਰੀ ‘ਤੇ ਥੋਕ ਛੋਟਾਂ ਪ੍ਰਾਪਤ ਕਰ ਸਕਦੇ ਹਨ। ਸਾਰੇ ਆਫਰ* ਪ੍ਰਾਪਤ ਕਰਨ ਲਈ ਮੁਫਤ ਵਿੱਚ  Amazon Business ‘ਤੇ ਰਜਿਸਟਰ ਕਰੋ

Leave a Reply

Your email address will not be published. Required fields are marked *