NEET Exam ਵਾਲੇ ਦਿਨ ਅਧਿਆਪਕਾਂ ਦੀ ਚੋਣ ਰਿਹਰਸਲ, ਵੱਧ ਡਿਊਟੀਆਂ ਲਾਉਣ ਦਾ ਗੌਰਮਿੰਟ ਲੈਕਚਰਾਰ ਯੂਨੀਅਨ ਵਲੋਂ ਵਿਰੋਧ

ਚੰਡੀਗੜ੍ਹ ਪੰਜਾਬ

ਲੁਧਿਆਂਣਾ 24 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਸਟੇਟ ਕਮੇਟੀ ਮੀਟਿੰਗ 5 ਮਈ ਨੂੰ ਚੋਣ ਰਿਹਸਲ ਅਤੇ ਚੋਣ ਡਿਊਟੀਆਂ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਅਮਨ ਸ਼ਰਮਾ,ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਨੇ ਕਿਹਾ ਕਿ 5 ਮਈ ਨੂੰ ਮੈਡੀਕਲ ਕਾਲਜਾਂ ਵਿੱਚ ਦਾਖਲਾ ਟੈਸਟ ਨੀਟ ਪ੍ਰੀਖਿਆ ਹੋਣ ਜਾ ਰਹੀ ਹੈ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਆਪਣੇ ਘਰਾਂ ਤੋਂ ਦੂਰ ਪ੍ਰੀਖਿਆ ਕੇਂਦਰਾਂ ਵਿੱਚ ਆਪਣੇ ਮਾਤਾ ਪਿਤਾ ਨਾਲ ਇਹ ਪ੍ਰੀਖਿਆ ਦੇਣ ਜਾਂਦੇ ਹਨ। ਪਰ ਚੋਣ ਕਮਿਸ਼ਨ ਵਲੋਂ 5 ਮਈ ਨੂੰ ਚੋਣ ਰਿਹਰਸਲ ਦਾ ਪ੍ਰੋਗਰਾਮ ਜਾਰੀ ਦਿੱਤਾ ਹੈ, ਜਿਸ ਨਾਲ ਚੋਣ ਡਿਊਟੀ ਵਿੱਚ ਲੱਗੇ ਚੋਣ ਅਮਲੇ ਅਤੇ ਉਹਨਾਂ ਦੇ ਪਰਿਵਾਰਾਂ ਵਿੱਚ ਮਾਨਸਿਕ ਪ੍ਰੇਸ਼ਾਨੀ ਆ ਗਈ ਇਸ ਲਈ ਜਥੇਬੰਦੀ ਚੋਣ ਕਮਿਸ਼ਨ ਤੋਂ ਮੰਗ ਕਰਦੀ ਹੈ ਕਿ ਚੋਣ ਅਮਲੇ ਅਤੇ ਪ੍ਰੀਖਿਆਰਥੀ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ 5 ਮਈ ਦੀ ਚੋਣ ਰਿਹਰਸਲ ਪ੍ਰੋਗਰਾਮ ਮੁਲਤਵੀ ਕਰਕੇ ਕਿਸੇ ਹੋਰ ਮਿਤੀ ਨੂੰ ਜਾਰੀ ਕਰੇ| ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਹਾੜੀ, ਕੁਲਦੀਪ ਗਰੋਵਰ ਫਾਜ਼ਿਲਕਾ, ਬਲਜੀਤ ਸਿੰਘ ਕਪੂਰਥਲਾ ਨੇ ਕਿਹਾ ਕਿ ਚੋਣ ਡਿਊਟੀਆਂ ਵਿੱਚ ਸੇਵਾਮੁਕਤੀ ਦੇ ਨੇੜੇ ਕਰਮਚਾਰੀਆਂ, ਕਪਲ ਕੇਸ ਵਿੱਚ ਮਹਿਲਾ ਕਰਮਚਾਰੀ ਨੂੰ ਛੋਟ ਦੇਣੀ ਚਾਹੀਦੀ ਹੈ ਅਤੇ ਮਹਿਲਾ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਉਹਨਾਂ ਦੇ ਘਰਾਂ ਜਾਂ ਡਿਊਟੀ ਸਥਾਨ ਦੇ ਨੇੜੇ ਲਗਾਉਣੀ ਚਾਹੀਦੀ ਹੈ ਤਾਂ ਕਿ ਮਤਦਾਨ ਵਾਲੇ ਦਿਨ ਇਨ੍ਹਾਂ ਨੂੰ ਆਣ ਜਾਣ ਵਿੱਚ ਮੁਸ਼ਕਿਲਾਂ ਨਾ ਆਉਣ। ਅਮਨ ਸ਼ਰਮਾ, ਮਲਕੀਤ ਸਿੰਘ ਫਿਰੋਜ਼ਪੁਰ ਅਤੇ ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਿੱਚੋ ਸਮੂਹ ਵਿਭਾਗਾਂ ਦੇ ਬਣਦੇ ਅਨੁਪਾਤ ਅਨੁਸਾਰ ਹੀ ਚੋਣ ਡਿਊਟੀਆਂ ਲਗਾਉਣੀਆਂ ਚਾਹੀਦੀਆਂ ਹਨ| ਇਸ ਸਮੇਂ ਜ਼ਿਲ੍ਹਾ ਚੋਣਕਾਰ ਅਫਸਰਾਂ ਵਲੋਂ ਬਣਾਈਆਂ ਚੋਣ ਨਿਗਰਾਨ ਟੀਮਾਂ ਅਤੇ ਦਫਤਰਾਂ ਵਿੱਚ ਨਿੱਯੁਕਤ ਅਮਲੇ/ਬੀ.ਐਲ.ਓ ਵਿੱਚ ਸਭ ਤੋਂ ਵੱਧ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ/ਨਾਨ ਟੀਚਿੰਗ ਅਮਲੇ ਨੂੰ ਲਗਾਇਆ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਰ ਕਾਰਜਾਂ ਦਾ ਨੁਕਸਾਨ ਅਤੇ ਡਿਊਟੀ ਤੇ ਲੱਗੇ ਚੋਣ ਅਮਲੇ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਵਿਭਾਗਾਂ ਵਾਲੇ ਨਜਾਇਜ਼ ਲਾਭ ਲੈ ਰਹੇ ਹਨ ਜੋ ਕਿ ਸਿੱਖਿਆ ਵਿਭਾਗ ਨਾਲ ਬਹੁਤ ਵੱਡੀ ਨਾ- ਇਨਸਾਫ਼ੀ ਹੈ। ਇਸ ਮੌਕੇ ਯੂਨੀਅਨ ਆਗੂ ਨਰਿੰਦਰ ਸਿੰਘ ਹੋਸ਼ਿਆਰਪੁਰ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਜਤਿੰਦਰ ਸਿੰਘ ਮਸਾਣੀਆ, ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ,ਜਸਪਾਲ ਸਿੰਘ ਵਾਲੀਆ, ਅਮਰਜੀਤ ਸਿੰਘ ਵਾਲੀਆ, ਬਲਦੀਸ਼ ਲਾਲ, ਸਾਹਿਬਰਣਜੀਤ ਸਿੰਘ, ਜਤਿੰਦਰਪਾਲ ਸਿੰਘ,ਮੁਖਤਿਆਰ ਸਿੰਘ, ਤਜਿੰਦਰਪਾਲ ਸਿੰਘ, ਲਖਵੀਰ ਸਿੰਘ ਮਾਨਸਾ,ਜੋਗਿੰਦਰ ਲਾਲ, ਮਨਜੀਤ ਸਿੰਘ, ਰਵਿੰਦਰ ਕੁਮਾਰ, ਸੁਸ਼ੀਲ ਜੌੜਾ ਆਦਿ ਹਾਜਰ ਸਨ।

Leave a Reply

Your email address will not be published. Required fields are marked *