ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਹਰਜਿੰਦਰ ਕੌਰ ਉਰਫ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

ਚੰਡੀਗੜ੍ਹ ਪੰਜਾਬ

ਮੋਹਾਲੀ, 24 ਅਪ੍ਰੈਲ :ਬੋਲੇ ਪੰਜਾਬ ਬਿਓਰੋ

ਪੰਜਾਬ ਸ਼ੋਸਲ ਅਲਾਇੰਸ (ਪੀ.ਐਸ.ਏ) ਪੰਜਾਬ ਦੀਆਂ ਤਿੰਨ ਕ੍ਰਾਂਤੀਕਾਰੀ ਵਿਚਾਰਧਾਰਾਵਾਂ – ਸਿੱਖ ਫਲਸਫਾ, ਅੰਬੇਦਕਰਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ‘ਤੇ ਅਧਾਰਿਤ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਏ ਪੰਜਾਬ ਸੋਸ਼ਲ ਅਲਾਇੰਸ ਨੇ ਅੱਜ ਮੋਹਾਲੀ ਵਿੱਚ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਹਰਜਿੰਦਰ ਕੌਰ ਉਰਫ ਜੰਨਤ ਕੌਰ ਨੂੰ ਆਪਣਾ ਸਮਾਜ ਪਾਰਟੀ ਤੋਂ ਆਪਣਾ ਉਮੀਦਵਾਰ ਦਾ ਐਲਾਨਿਆ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇੱਕ ਭਰਵੀਂ ਕਾਨਫਰੰਸ ਦੌਰਾਨ ਚੇਅਰਮੈਨ ਪੰਜਾਬ ਸੋਸ਼ਲ ਅਲਾਇੰਸ ਕੁਲਦੀਪ ਸਿੰਘ ਈਸਾਪੁਰੀ ਅਤੇ ਪ੍ਰਧਾਨ ਆਪਣਾ ਸਮਾਜ ਪਾਰਟੀ ਡਾ. ਸਵਰਨ ਸਿੰਘ ਸਾਬਕਾ ਆਈ.ਏ ਐਸ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਦਾ ਹਿੱਸਾ ਹੋਣ ਕਰਕੇ ਅਸੀਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਹਰਜਿੰਦਰ ਕੌਰ ਨੂੰ ਉਮੀਦਵਾਰ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਅਲਾਇੰਸ ਦੇ ਵਿੱਚ ਬਹੁਜਨ ਮੁਕਤੀ ਪਾਰਟੀ, ਆਪਣਾ ਸਮਾਜ ਪਾਰਟੀ, ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ), ਸ਼੍ਰੋਮਣੀ ਅਕਾਲੀ ਦਲ ਫ਼ਤਹਿ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤ ਮੁਕਤੀ ਮੋਰਚਾ ਪੰਜਾਬ, ਲੋਕ ਰਾਜ ਪਾਰਟੀ, ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰਵਾਦੀ, ਬਹੁਜਨ ਮੁਕਤੀ ਪਾਰਟੀ ਚੰਡੀਗੜ੍ਹ, ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ, 11 ਨਿਹੰਗ ਸਿੰਘ ਜਥੇਬੰਦੀਆਂ, ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ, ਬਹੁਜਨ ਮੁਕਤੀ ਮੋਰਚਾ ਚੰਡੀਗੜ੍ਹ ਆਦਿ ਸਮਾਜਿਕ ਤੇ ਰਾਜਨੀਤਿਕ ਸੰਗਠਨ ਸ਼ਾਮਿਲ ਹਨ

ਇਸ ਮੌਕੇ ਕੁਲਦੀਪ ਸਿੰਘ ਈਸਾਪੁਰੀ ਨੇ ਕਿਹਾ ਕਿ ਪੰਜਾਬ ਸੋਸ਼ਲਿਸਟ ਅਲਾਇੰਸ ਹੁਣ ਤੱਕ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਗੱਠਜੋੜ ਪੰਜਾਬ ਸੋਸ਼ਲਿਸਟ ਅਲਾਇੰਸ ਸਾਰੇ ਮਹੱਤਵਪੂਰਨ ਮਸਲਿਆਂ ਉੱਤੇ ਫੈਸਲੇ ਲਵੇਗੀ ਅਤੇ ਦੇਸ਼ ਦੀ ਜਨਤਾ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਕਈ ਜੱਦੋ ਜਹਿਦ ਕਰੇਗੀ।

ਡਾ: ਸਵਰਨ ਸਿੰਘ ਸਾਬਕਾ ਆਈਏਐਸ ਨੇ ਕਿਹਾ ਕਿ ਦੇਸ਼ ਅੰਦਰ ਗਰੀਬਾਂ ਦੀ ਆਰਥਿਕ ਹਾਲਤ, ਬੇਰੁਜ਼ਗਾਰੀ, ਮਜ਼ਦੂਰਾਂ ਦਾ ਦੁਰ ਉਪਯੋਗ, ਸੀਰੀ ਪ੍ਰਥਾ, ਐਮ ਜੀ ਮਨਰੇਗਾ ਵਿਚ ਗਰੀਬਾਂ ਦੀ ਲੁੱਟ ਘਸੁੱਟ, ਵਿਗੜ ਚੁੱਕੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਚੋਰ ਬਜ਼ਾਰੀ ਅਤੇ ਨਸ਼ਿਆਂ ਦੀ ਸਮੱਗਲਿੰਗ, ਅਫਸਰਸ਼ਾਹੀ ਦੀ ਮਨਮਾਨੀ, ਪੁਲਿਸ ਦਾ ਅਤਿਆਚਾਰ ਵਰਗੀਆਂ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਪੰਜਾਬ ਮਾਫੀਆਂ ਦਾ ਸਰਦਾਰ ਬਣ ਚੁੱਕਾ ਹੈ। ਜਮੀਨ ਮਾਫੀਆ, ਸ਼ਰਾਬ ਮਾਫੀਆ, ਪਾਣੀਆਂ ਦਾ ਮਾਫੀਆ, ਰੇਤ ਬਜਰੀ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਐਜੂਕੇਸ਼ਨ ਮਾਫੀਆ ਅਤੇ ਹੋਰ ਕਿਸਮ ਦੇ ਮਾਫੀਆ ਨੂੰ ਬੰਦ ਕਰਕੇ ਇੰਨੇ ਕੁ ਫੰਡਜ਼ ਪੈਦਾ ਕਰੇਗੀ ਜਿਸ ਨਾਲ ਪੰਜਾਬ ਦਾ 4 ਲੱਖ ਕਰੋੜ ਦਾ ਕਰਜ਼ ਤਾਂ ਕੀ ਆਉਣ ਵਾਲੇ 100 ਸਾਲ ਦਾ ਬਜਟ ਵੀ ਪੈਦਾ ਕਰਕੇ ਸਰਕਾਰ ਦੀ ਆਮਦਨ ਵਿੱਚ ਅਥਾਹ ਵਾਧਾ ਕਰੇਗੀ। ਬਚਿਆ ਹੋਇਆ ਧੰਨ, ਪੰਜਾਬ ਵਿਚ ਸਕੂਲਾਂ ਦਾ ਹਾਲਤ ਵਿਚ ਸੁਧਾਰ ਲੈ ਕੇ ਆਵੇਗੀ, ਵਿਦਿਆ ਮੁਫਤ ਅਤੇ ਜਰੂਰੀ ਕੀਤੀ ਜਾਵੇਗੀ। ਅਧਿਆਪਕਾਂ ਨੂੰ ਮੋਰਚੇ ਲਾ ਕੇ ਸੰਘਰਸ਼ ਨਹੀਂ ਕਰਨਾ ਪਵੇਗਾ, ਪੰਜਾਬ ਵਿਚ ਹਸਪਤਾਲਾਂ ਦੀ ਦਸ਼ਾ ਸੁਧਾਰੀ ਜਾਵੇਗੀ, ਗਰੀਬਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ। ਕਿਰਤੀ, ਗਰੀਬ ਅਤੇ ਗਰੀਬ ਕਿਸਾਨਾਂ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ । ਹਰ ਇੱਕ ਨਾਗਰਿਕ ਲਈ ਮਿੰਨੀਮਮ ਇਨਕਮ ਗਰੰਟੀ ਦੀ ਯੋਜਨਾ ਲਾਗੂ ਕਰੇਗੀ ਅਤੇ ਇਹ ਆਮਦਨ ਲੋੜਵੰਦਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮਾਂ ਕਰਵਾਈ ਜਾਵੇਗੀ। ਬੇਜ਼ਮੀਨੇ ਮਜ਼ਦੂਰਾਂ ਲਈ ਲੈਂਡ ਬੈਂਕ ਬਣਾਇਆ ਜਾਵੇਗਾ ਅਤੇ ਪਸ਼ੂ ਪਾਲਣ ਨੂੰ ਮਨਰੇਗਾ ਨਾਲ ਜੋੜਿਆ ਜਾਵੇਗਾ

Leave a Reply

Your email address will not be published. Required fields are marked *