ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂਗਸਟਰ ਗ੍ਰਿਫ਼ਤਾਰ

ਚੰਡੀਗੜ੍ਹ ਪੰਜਾਬ


ਮੋਹਾਲੀ, 24 ਅਪ੍ਰੈਲ, ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਡੇਰਾਬਸੀ ’ਚ ਚੋਰੀ ਦੇ ਬਾਈਕ ’ਤੇ ਘੁੰਮ ਰਹੇ ਦੋ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਹਰਸ਼ਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਵਾਸੀ ਅੰਬਾਲਾ ਵਜੋਂ ਹੋਈ ਹੈ। ਦੋਵਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਡੇਰਾਬਸੀ ਬੱਸ ਅੱਡੇ ’ਤੇ ਮੁਲਾਕਾਤ ਕਰਨੀ ਸੀ, ਜਿਨ੍ਹਾਂ ਦੀ ਪਛਾਣ ਡੇਰਾਬਸੀ ਦੇ ਕਾਰਤਿਕ, ਪੰਚਕੂਲਾ ਦੇ ਹਰਮਨਦੀਪ ਤੇ ਰਾਜਸਥਾਨ ਦੇ ਚੁਰੂ ਦੇ ਜੈਦੀਪ ਵਜੋਂ ਹੋਈ। ਸਾਰੇ ਮੁਲਜ਼ਮਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰੱਚੀ ਸੀ। ਮੁਲਜ਼ਮਾਂ ਕੋਲੋਂ .32 ਬੋਰ ਦੇ 4, .30 ਬੋਰ ਦਾ 1 ਪਿਸਤੌਲ, 1 ਰਾਈਫ਼ਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ।
ਜਾਂਚ ’ਚ ਸਾਹਮਣੇ ਆਇਆ ਹੈ ਕਿ ਜੈਦੀਪ ਲੰਬੇ ਸਮੇਂ ਤੋਂ ਭਿਵਾਨੀ ਜੇਲ੍ਹ ’ਚ ਬੰਦ ਗੈਂਗਸਟਰ ਮਿੰਟੂ ਮੋਦਾਸੀਆ ਦੇ ਸੰਪਰਕ ’ਚ ਸੀ। ਮੋਦਾਸੀਆ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਮਿੰਟੂ ਦੇ ਕਹਿਣ ’ਤੇ ਹੀ ਵਾਰਦਾਤ ਕਰਨੀ ਸੀ। ਐੱਸ.ਐੱਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਡੇਰਾਬਸੀ ਤੇ ਮੋਹਾਲੀ ’ਚ ਕਿੱਥੇ-ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।

Leave a Reply

Your email address will not be published. Required fields are marked *