ਪੰਜਾਬ ਪੁਲਿਸ ਵੱਲੋਂ ਦਿਨ-ਦਿਹਾੜੇ ਗੋਲ਼ੀਆਂ ਚਲਾਉਣ ਵਾਲੇ 11 ਵਿਅਕਤੀ ਕਾਬੂ,ਗੋਲੀ-ਸਿੱਕਾ ਬਰਾਮਦ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 24 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਸੀ ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਰਣਜੀਤ ਐਵਨਿਊ ਪੌਸ਼ ਇਲਾਕੇ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸੀ ਤੇ ਜਿਸ ਨਾਲ ਕੁਝ ਲੋਕ ਜ਼ਖਮੀ ਵੀ ਹੋਏ ਸਨ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏਡੀਸੀਪੀ ਟੂ ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ‘ਚ ਬਣੀ ਟੀਮ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਇਸ ਮਾਮਲੇ ਦੇ ਵਿੱਚ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੰਮ੍ਰਿਤਸਰ ਦੇ ਏਡੀਸੀਪੀ ਟੂ ਪ੍ਰਭਜੋਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਮੁਲਜ਼ਮਾਂ ਨੂੰ ਕੁਝ ਹੀ ਘੰਟਿਆ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਓਹਨਾ ਕਿਹਾ ਕਿ ਹਰਤੇਜ ਹਸਪਤਾਲ ਦੇ ਨੇੜੇ ਸ਼ਰੇਆਮ ਦੋ ਪਾਰਟੀਆ ਨੇ ਇਕ ਦੁਸਰੇ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਹਨ ਜਿਸ ਵਿੱਚ ਅਰਸ਼ਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਤੇ ਬਲਹਾਰ ਸਿੰਘ ਵਾਸੀ ਜੇਠੂਵਾਲ ਅਤੇ ਉਸਦੇ ਸਾਥੀ ਬਚਿਤਰ ਸਿੰਘ ਤੇ ਨਵਦੀਪ ਸਿੰਘ ਵਾਸੀਆਨ ਚਵਿੰਡਾ ਕਲਾ, ਸੁਰਜੀਤ ਸਿੰਘ ਵਾਸੀ ਰੋਜ ਐਵਨਿਉ, ਮਲਕੀਤ ਸਿੰਘ ਵਾਸੀ ਅਜਨਾਲਾ ਅਤੇ ਲਵਜੀਤ ਸਿੰਘ ਤੇ ਉਮੇਦ ਸਿੰਘ ਅਤੇ ਦੁਸਰੀ ਪਾਰਟੀ ਵਿੱਚ ਅਕਾਸ਼ਦੀਪ ਸਿੰਘ ਵਾਸੀ ਰਮਦਾਸ, ਅਜੈਦੀਪ ਸਿੰਘ ਵਾਸੀ ਜਜੇਹਾਨੀ,ਜਸਪਾਲ ਸਿੰਘ ਵਾਸੀ ਪਿੰਡ ਮਾਂਗਾ ਸਰਾਏ, ਰਜਿੰਦਰ ਸਿੰਘ ਉਰਫ ਰਾਜਨ ਗਿੱਲ ਵਾਸੀ ਕਠਾਨੀਆ . ਅਤਿੰਦਰਪਾਲ ਸਿੰਘ ਉਰਫ ਟਿਕਾ ਵਾਸੀ ਰਸੁਲਪੁਰ ਕਲਾ ਗੁਰਬੀਰ ਸਿੰਘ ਉਰਫ ਸਰਪੰਚ ਅਤੇ ਅਰਸ਼ਦੀਪ ਸਿੰਘ ਉਰਫ ਅੋਜਲਾ ਅਤੇ ਇਹਨਾ ਦੇ ਹੋਰ ਸਾਥੀ ਸ਼ਾਮਲ ਹਨ। ਜਿੰਨਾ ਵਿਚੋਂ ਕੁੱਝ ਦੇ ਗੋਲੀਆਂ ਵੀ ਲਗੀਆਂ ਹਨ ਇਹਨਾ ਦੋਹਾਂ ਧਿਰਾਂ ਵੱਲੋਂ ਪਬਲਿਕ ਪਲੇਸ ਤੇ ਸ਼ਰੇਆਮ ਗੁੰਡਾ ਗਰਦੀ ਕਰਕੇ ਆਸ ਪਾਸ ਦੇ ਵਸਨੀਕਾਂ ਅਤੇ ਰਾਹਗੀਰਾ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਹੈ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਰਾਨੇ ਤਫਤੀਸ਼ ਹੇਠ ਲਿਖੇ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਟਲ ਸਮੇਤ 22 ਰੌਂਦ ਬਰਾਮਦ ਕੀਤੇ ਹਨ।ਪੁਲਿਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਦੇ ਪੈਸਿਆਂ ਦੇ ਲੈਣ ਦੇਣ ਕਰਕੇ ਹੀ ਇਹ ਸਾਰਾ ਝਗੜਾ ਹੋਇਆ ਸੀ ਤੇ ਇਹ ਸਾਰੇ ਨੌਜਵਾਨ ਅੰਮ੍ਰਿਤਸਰ ਸ਼ਹਿਰ ਦੇ ਨਹੀਂ ਹਨ ਇਹ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਅਧੀਨ ਰਹਿਣ ਵਾਲੇ ਹਨ।ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਇਸ ਵਿੱਚ ਜੋ ਵੀ ਅਪਡੇਟ ਹੋਵੇਗੀ ਉਹ ਵੀ ਮੀਡੀਆ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published. Required fields are marked *