ਫਿਲੌਰ, 24 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਨੇੜਲੇ ਪਿੰਡ ਢੱਕ ਮਜਾਰਾ ਦੇ ਇੱਕ ਨੌਜਵਾਨ ਦੀ ਇਟਲੀ ’ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਹਰਪਾਲ ਰਾਮ ਉਰਫ ਪਾਲਾ ਪੁੱਤਰ ਨੰਜੂ ਰਾਮ ਲਗਪਗ 6 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਟਲੀ ਗਿਆ ਸੀ। ਉਹ ਇਟਲੀ ਦੇ ਸ਼ਹਿਰ ਸਲੈਰਨੋ ‘ਚ ਇਕ ਰੈਸਟੋਰੈਂਟ ’ਤੇ ਕੰਮ ਕਰਦਾ ਸੀ।ਮਿਲੀ ਜਾਣਕਾਰੀ ਅਨੁਸਾਰ ਹਰਪਾਲ ਰਾਮ ਕੰਮ ਉਪਰੰਤ ਆਪਣੇ ਕਮਰੇ ਵਿਚ ਆ ਗਿਆ।ਰਾਤ ਦੇ ਸਮੇਂ ਅਚਾਨਕ ਉਸ ਦੀ ਸਿਹਤ ਵਿਗੜਣ ਲੱਗੀ ਤੇ ਉਸਦੀ ਮੌਤ ਹੋ ਗਈ। ਵਿਦੇਸ਼ ‘ਚ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਭਰ ’ਚ ਸ਼ੋਗ ਫੈਲ ਗਿਆ।