ਨਿਤਿਨ ਗਡਕਰੀ ਨੂੰ ਭਾਸ਼ਣ ਦੌਰਾਨ ਆਇਆ ਚੱਕਰ, ਬੇਹੋਸ਼ ਹੋ ਕੇ ਸਟੇਜ ‘ਤੇ ਡਿੱਗੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਮੁੰਬਈ 24 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਬੋਲੇ ਪੰਜਾਬ ਬਿਉਰੋ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਦੀ ਸਿਹਤ ਉਦੋਂ ਵਿਗੜ ਗਈ ਜਦੋਂ ਉਹ ਮਹਾਰਾਸ਼ਟਰ ਦੇ ਯਵਤਮਾਲ ਵਿੱਚ ਲੋਕ ਸਭਾ ਚੋਣ ਰੈਲੀ ਵਿੱਚ ਭਾਸ਼ਣ ਦੇ ਰਹੇ ਸਨ। ਭਾਸ਼ਣ ਦੌਰਾਨ ਗਡਕਰੀ ਨੂੰ ਚੱਕਰ ਆਇਆ ਅਤੇ ਉਹ ਸਟੇਜ ‘ਤੇ ਡਿੱਗਣ ਲੱਗੇ। ਸੂਤਰਾਂ ਮੁਤਾਬਕ ਯਵਤਮਾਲ ਪੁਸਾਦ ‘ਚ ਭਾਸ਼ਣ ਦਿੰਦੇ ਸਮੇਂ ਗਡਕਰੀ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਹੇਠਾਂ ਡਿੱਗ ਗਏ।

ਵੀਡੀਓ ‘ਚ ਕੁਝ ਲੋਕ ਨਿਤਿਨ ਗਡਕਰੀ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ। ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਨਿਤਿਨ ਗਡਕਰੀ ਯਵਤਮਾਲ-ਵਾਸ਼ਿਮ ਲੋਕ ਸਭਾ ਹਲਕੇ ਤੋਂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੋਂ ਭਾਜਪਾ-ਮਹਾਯੁਤੀ ਦੀ ਉਮੀਦਵਾਰ ਰਾਜਸ਼੍ਰੀ ਪਾਟਿਲ ਲਈ ਪ੍ਰਚਾਰ ਕਰ ਰਹੇ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।