ਸਕੂਟਰ ‘ਤੇ ਸਕੂਲ ਜਾ ਰਹੀ ਅਧਿਆਪਕਾ ਨੂੰ ਤੇਜ਼ ਰਫਤਾਰ ਟਿੱਪਰ ਨੇ ਮਾਰੀ ਟੱਕਰ

ਐਕਸੀਡੈਂਟ ਚੰਡੀਗੜ੍ਹ ਪੰਜਾਬ


ਲੁਧਿਆਣਾ, 23 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਲੁਧਿਆਣਾ ਜ਼ਿਲੇ ‘ਚ ਸਕੂਟਰ ‘ਤੇ ਸਕੂਲ ਜਾ ਰਹੀ ਅਧਿਆਪਕਾ ਨੂੰ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਹਿਲਾ ਅਧਿਆਪਕਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਦੇ ਹੱਥ, ਲੱਤਾਂ ਅਤੇ ਪੱਟ ਟਿੱਪਰ ਦੇ ਟਾਇਰਾਂ ਨਾਲ ਕੁਚਲ ਗਏ।
ਜ਼ਖਮੀ ਔਰਤ ਦੀ ਪਛਾਣ ਕੀਰਤੀ ਵਜੋਂ ਹੋਈ ਹੈ, ਜਿਸ ਦਾ ਚਾਰ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਚੰਡੀਗੜ੍ਹ ਰੋਡ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *