ਬਠਿੰਡਾ:ਅੱਗ ਲੱਗਣ  ਨਾਲ ਦੋ ਬੱਚੀਆਂ ਜਿਉਂਦੀਆਂ ਸੜੀਆਂ

ਚੰਡੀਗੜ੍ਹ ਪੰਜਾਬ

ਬਠਿੰਡਾ 23 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਇਥੇ ਥਰਮਲ ਪਲਾਂਟ ਨੇੜੇ ਉੜੀਆ ਕਲੌਨੀ ਵਿਚ ਅੱਗ ਲੱਗਣ ਨਾਲ ਦੋ ਬੱਚੀਆਂ ਜਿਉਂਦੀਆਂ ਸੜ ਗਈਆਂ। ਇਹ ਘਟਨਾ ਸਵੇਰੇ ਪੰਜ ਤੋਂ ਸਾਢੇ ਪੰਜ ਵਜੇ ਦੇ ਕਰੀਬ ਵਾਪਰੀ। ਸਵੇਰੇ ਜਦੋਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਤਾਂ ਝੁੱਗੀਆਂ ਵਿੱਚ ਅੱਗ ਲੱਗ ਗਈ। ਕਾਲੋਨੀ ਵਿੱਚ 20 ਝੁਗੀਆਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਅੱਗ ਚਾਰੇ ਪਾਸੇ ਫੈਲ੍ਹ ਗਈ।ਇਹ ਕਲੌਨੀ ਝੁੱਗੀਆਂ ਵਿਚ ਰਹਿਣ ਵਾਲੇ ਮਜ਼ਦੂਰਾਂ ਦੀ ਹੈ। ਦੱਸਣ ਅਨੁਸਾਰ ਇਕ ਪਰਿਵਾਰ ਖਾਣਾ ਬਣਾ ਰਿਹਾ ਸੀ ਤਾਂ ਅਚਾਨਕ ਅੱਗ ਲੱਗ ਗਈ। ਤੇਜ ਹਵਾਂ ਕਾਰਨ ਅੱਗ ਚਾਰੇ ਪਾਸੇ ਫੈਲ ਗਈ। ਬੱਚੀਆਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਅੱਗ ਤੋਂ ਬਚਣ ਲਈ ਦੂਜੇ ਕਮਰੇ ਵਿੱਚ ਜਾ ਲੁਕੀਆਂ ਤਾਂ ਕਮਰੇ ਵਿੱਚ ਪਿਆ ਗੈਸ ਸਿਲੰਡਰ ਫਟ ਗਿਆ, ਜਦੋਂ ਉਹ ਕਮਰੇ ਵਿਚ ਪਹੁੰਚੇ ਤਾਂ ਦੋਵੇਂ ਬੁਰੀ ਤਰ੍ਹਾਂ ਝੁਲਸੀਆ ਹੋਈਆਂ ਸਨ।ਬੱਚੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ।

Leave a Reply

Your email address will not be published. Required fields are marked *