ਮਲੇਸ਼ੀਆ, 23 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਮਲੇਸ਼ੀਆ ਨੇਵੀ ਦੇ ਦੋ ਹੈਲੀਕਾਪਟਰ ਰਿਹਰਸਲ ਪਰੇਡ ਦੌਰਾਨ ਆਕਾਸ਼ ਵਿਚ ਆਪਸ ਵਿਚ ਟਕਰਾ ਗਏ ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ। ਮਲੇਸ਼ੀਅਨ ਨੇਵੀ ਨੇ 10 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਪੱਛਮੀ ਮਲੇਸ਼ੀਆਈ ਸੂਬੇ ਪੇਰਾਕ ਦੇ ਲੁਮੁਟ ਨੇਵਲ ਬੇਸ ‘ਤੇ ਸਵੇਰੇ 9.30 ਵਜੇ ਵਾਪਰਿਆ। ਸਥਾਨਕ ਮੀਡੀਆ ਨੇ ਇਸ ਘਟਨਾ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਦਾ ਰੋਟਰ (ਪੱਖਾ) ਦੂਜੇ ਹੈਲੀਕਾਪਟਰ ਨਾਲ ਟਕਰਾ ਗਿਆ ਅਤੇ ਦੋਵੇਂ ਸਟੇਡੀਅਮ ਦੀ ਜ਼ਮੀਨ ਵਿੱਚ ਡਿੱਗ ਗਏ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।