ਦਿੱਲੀ 22 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਸੁਪਰੀਮ ਕੋਰਟ ਨੇ ਰਾਖੀ ਸਾਵੰਤ ਨੂੰ ਚਾਰ ਹਫ਼ਤਿਆਂ ਦੇ ਅੰਦਰ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਹੈ। ਅਦਾਕਾਰਾ ਰਾਖੀ ਸਾਵੰਤ ‘ਤੇ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਦਾ ਕਥਿਤ ਅਸ਼ਲੀਲ ਵੀਡੀਓ ਲੀਕ ਕਰਨ ਦਾ ਦੋਸ਼ ਹੈ।
ਰਾਖੀ ਸਾਵੰਤ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਰਾਖੀ ਸਾਵੰਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸਾਬਕਾ ਪਤੀ ਆਦਿਲ ਦੁਰਾਨੀ ਨੇ ਅਸ਼ਲੀਲ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਰਾਖੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਰਾਖੀ ਸਾਵੰਤ ਨੂੰ ਹੁਣ ਇਸ ਮਾਮਲੇ ‘ਚ ਗ੍ਰਿਫਤਾਰੀ ਦਾ ਖਤਰਾ ਹੈ।