ਪੰਜਾਬ ਦੇ ਵਿਅਕਤੀ ਦੀ ਫਰਾਂਸ ‘ਚ ਮੌਤ

ਚੰਡੀਗੜ੍ਹ ਪੰਜਾਬ


ਹੁਸ਼ਿਆਰਪੁਰ, 22 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਵਿਦੇਸ਼ ‘ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ (46) ਵਾਸੀ ਪਿੰਡ ਦਬੁਰਜੀ ਹੁਸ਼ਿਆਰਪੁਰ ਦੀ ਫਰਾਂਸ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਯਾਦਵਿੰਦਰ ਸਿੰਘ ਪਿਛਲੇ 15 ਸਾਲਾਂ ਤੋਂ ਫਰਾਂਸ ਵਿਚ ਰਹਿ ਰਿਹਾ ਸੀ ਅਤੇ ਇਲਾਜ ਦੌਰਾਨ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਯਾਦਵਿੰਦਰ ਸਿੰਘ ਦਾ ਸਸਕਾਰ ਉਨ੍ਹਾਂ ਦੇ ਪਰਿਵਾਰ ਦੀਆਂ ਹਦਾਇਤਾਂ ਅਨੁਸਾਰ ਫਰਾਂਸ ਵਿੱਚ ਹੀ ਕੀਤਾ ਜਾਵੇਗਾ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਫਰਵਰੀ ਅਤੇ ਮਾਰਚ 2024 ਦੇ ਇਨ੍ਹਾਂ 2 ਮਹੀਨਿਆਂ ਵਿੱਚ ਯਾਦਵਿੰਦਰ ਤੋਂ ਪਹਿਲਾਂ 7 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ। ਇਨ੍ਹਾਂ ਪਹਿਲੀਆਂ 7 ਲਾਸ਼ਾਂ ਵਿੱਚੋਂ 4 ਲਾਸ਼ਾਂ ਦਾ ਸਸਕਾਰ ਔਰਰ ਡਾਨ ਸੰਸਥਾ ਦੇ ਯਤਨਾਂ ਨਾਲ ਕਰ ਦਿੱਤਾ ਗਿਆ ਹੈ, ਜਦਕਿ ਆਉਂਦੇ ਹਫ਼ਤੇ ਪਿੰਡ ਟਾਹਲੀ ਦੇ ਸੁਰਜੀਤ ਸਿੰਘ ਦੀ ਦੇਹ ਭਾਰਤ ਭੇਜ ਦਿੱਤੀ ਜਾਵੇਗੀ ਅਤੇ ਗੁਰਪ੍ਰੀਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *