ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ


ਹੈਦਰਾਬਾਦ, 22 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅਮਰੀਕਾ ਵਿੱਚ ਪੜ੍ਹ ਰਹੇ ਦੋ ਭਾਰਤੀ ਵਿਦਿਆਰਥੀਆਂ ਦੀ ਅਮਰੀਕੀ ਰਾਜ ਐਰੀਜ਼ੋਨਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ।19 ਸਾਲਾ ਨਿਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਦੀ ਹੋਰ ਕਾਰ ਨਾਲ ਟੱਕਰ ਹੋ ਗਈ। ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਦਾ ਰਹਿਣ ਵਾਲਾ ਸੀ, ਜਦੋਂਕਿ ਗੌਤਮ ਕੁਮਾਰ ਜਨਗਾਂਵ ਜ਼ਿਲ੍ਹੇ ਦੇ ਘਨਪੁਰ ਦਾ ਵਸਨੀਕ ਸੀ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਯੂਨੀਵਰਸਿਟੀ ਤੋਂ ਦੋਵੇਂ ਆਪਣੇ ਦੋਸਤਾਂ ਨਾਲ ਘਰ ਵਾਪਸ ਆ ਰਹੇ ਸਨ। ਨਿਵੇਸ਼ ਅਤੇ ਗੌਤਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਦੱਸੇ ਜਾ ਰਹੇ ਹਨ।ਮਿਲੀ ਜਾਣਕਾਰੀ ਅਨੁਸਾਰ ਨਿਵੇਸ਼ ਦੇ ਮਾਤਾ-ਪਿਤਾ ਪੇਸ਼ੇ ਵਜੋਂ ਡਾਕਟਰ ਹਨ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਨੂੰ ਦੇਸ਼ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *