ਪੰਜਾਬ ਦੀ ਆਪ ਵਿਧਾਇਕਾ ਨੂੰ ਕੋਰਟ ‘ਚ ਸਰੰਡਰ ਕਰਨ ‘ਤੇ ਮਿਲੀ ਜ਼ਮਾਨਤ

ਚੰਡੀਗੜ੍ਹ ਪੰਜਾਬ


ਮੋਗਾ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਮੋਗਾ ਤੋਂ ‘ਆਪ’ ਵਿਧਾਇਕਾ ਅਮਨਦੀਪ ਅਰੋੜਾ ਨੂੰ ਆਖ਼ਰ ਅਦਾਲਤ ‘ਚ ਪੇਸ਼ ਹੋਣਾ ਹੀ ਪਿਆ। ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਵਿਧਾਇਕਾ ਨੇ ਕੋਰਟ ਵਿਚ ਸਰੰਡਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਦੱਸ ਦੇਈਏ ਕਿ ਵਿਧਾਇਕਾ ਅਮਨਦੀਪ ਅਰੋੜਾ ‘ਤੇ ਧਮਕੀ ਦੇਣ ਦੇ ਦੋਸ਼ ਲੱਗੇ ਸਨ।। ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਇਸੇ ਬਾਬਤ ਅਮਨਦੀਪ ਕੌਰ ਅਰੋੜਾ ਨੂੰ ਅਦਾਲਤ ਵੱਲੋਂ 12 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਕੋਰਟ ਵਿਚ 12 ਅਪ੍ਰੈਲ ਨੂੰ ਵੀ ਨਹੀਂ ਪੁੱਜੀ ਸੀ।
ਪਰ ਆਖਰ ਉਨ੍ਹਾਂ ਨੇ ਕੋਰਟ ਵਿਚ ਜਦੋਂ ਸਰੰਡਰ ਕੀਤਾ ਤਾਂ ਅਦਾਲਤ ਵੱਲੋਂ ਵੀ ਵਿਧਾਇਕਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਲਈ ਇਹ ਚੰਗੀ ਖਬਰ ਹੈ।

Leave a Reply

Your email address will not be published. Required fields are marked *