ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ ਬੋਲੇ ਪੰਜਾਬ ਬਿਓਰੋ:
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕੇ ਦੇ 20 ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਮਾਲਵਿੰਦਰ ਸਿੰਘ ਕੰਗ ਦਾ ਹਲਕੇ ਵਿੱਚ ਚੋਣ ਪ੍ਰਚਾਰ ਦਿਨੋਂ-ਦਿਨ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵੱਲ ਵਧਦਾ ਜਾ ਰਿਹਾ ਹੈ।
ਵਿਧਾਇਕ ਜੈ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਭਰਵੇਂ ਇਕੱਠਾਂ ਦੌਰਾਨ ਲੱਡੂਆਂ ਨਾਲ ਤੋਲਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਮਨ ਬਣਾ ਚੁੱਕੇ ਹਨ, ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਵਿੱਚ ਪੰਜਾਬ ਦੀਆ 13 ਦੀਆ 13 ਸੀਟਾਂ ਜਿਤਾ ਕੇ ਪਾਉਣਗੇ। ਇਸ ਮੌਕੇ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਪਣੇ ਬੱਚਿਆਂ ਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਅਤਿ ਜ਼ਰੂਰੀ ਹੈ।
ਅੱਜ ਸਵੇਰੇ ਸ਼੍ਰੀ ਖੁਰਾਲਗੜ੍ਹ ਵਿਖੇ ਨਤਮਸਤਕ ਹੋਣ ਉਪਰੰਤ ਹਲਕੇ ਦੇ ਪਿੰਡ ਬੱਸੀ , ਖੁਰਾਲਗੜ੍ਹ, ਕਾਲੇਵਾਲ ਬੀਤ, ਸੀਹਵਾਂ, ਹੈਬੋਵਾਲ, ਹਾਰਵਾਂ, ਨੈਨਵਾਂ, ਰਤਨਪੁਰ, ਗੱਦੀਵਾਲ, ਗੜ੍ਹੀ ਮਾਨਸੋਵਾਲ, ਕੋਕੋਵਾਲ ਮਜਾਰੀ, ਬੀਣੇਵਾਲ, ਟੀਬੀਆਂ, ਡੱਲੇਵਾਲ, ਮੈਰਾ, ਪੰਡੋਰੀ, ਭੰਡਿਆਰ, ਮਹਿੰਦਵਾਣੀ, ਕੋਟ, ਬਾਰਾਪੁਰ, ਪਿੰਡਾਂ ਚ ਜਨਤਕ ਬੈਠਕਾਂ ਕੀਤੀਆਂ। ਜਿਨ੍ਹਾਂ ਵਿਚ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਨੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ। ਜਿਸ ਦੌਰਾਨ ਪਿੰਡ ਕੋਕੋਵਾਲ ਤੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮ ਨਾਥ ਰਾਣਾ ਨੇ ਪੂਰੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਚਰਨਜੀਤ ਸਿੰਘ ਚੰਨੀ, ਸੰਜੇ ਕੁਮਾਰ ਪੀਪਲੀਵਾਲ, ਬੀਰ ਸਿੰਘ ਹਰਵਾਂ, ਬਲਜਿੰਦਰ ਅਟਵਾਲ, ਮਦਨ ਲਾਲ,ਸੰਤੋਖ ਸਿੰਘ ਗੁੱਡੂ, ਪਵਨ ਕਟਾਰੀਆ, ਸੁੱਚਾ ਸਿੰਘ, ਗੁਰਚੈਨ ਸਿੰਘ ਚੈਨੀ, ਨਰੇਸ਼ ਕੁਮਾਰ ਮਹਿੰਦਵਾਣੀ, ਸੰਜੀਵ ਸਿੰਘ , ਗੁਰਭਾਗ ਸਿੰਘ, ਰਾਮ ਸ਼ਾਹ ਪੰਡੋਰੀ, ਜੀਤ ਚੌਧਰੀ ਬਾਰਾਪੁਰ, ਹਰੀ ਕਿਸ਼ਨ ਕੋਟ, ਗੁਲਜਿੰਦਰ ਸਿੰਘ, ਸੁਲਇੰਦਰ ਸਿੰਘ ,ਮਾਸਟਰ ਰਮੇਸ਼ ਲਾਲ, ਪ੍ਰਵੇਸ਼ ਚੰਦਰ,ਜਸਪਾਲ ਸਿੰਘ ਕਾਣੇਵਾਲ, ਜੋਧਾ ਰਾਮ, ਰਮਾ ਰਾਣੀ ਸਰਪੰਚ, ਰਿੱਕੀ ਸਿੰਘ ਭੰਡਿਆਰ, ਵਰਿੰਦਰ ਨੈਨਵਾਂ, ਰੋਸ਼ਨ ਲਾਲ ਸਰਪੰਚ, ਤਰੁਣ ਅਰੋੜਾ, ਵਿਨੋਦ ਕੁਮਾਰ ਬੱਸੀ, ਸੁਰਿੰਦਰ ਫੋਜੀ, ਠੇਕੇਦਾਰ ਪ੍ਰਦੀਪ ਲੋਈ, ਰਿੰਕੂ ਟੀਬੀਆਂ, ਚੂਹੜ ਸਿੰਘ ਅਚਲਪੁਰ, ਕੈਪਟਨ ਓਮ ਪ੍ਰਕਾਸ਼, ਚਾਰੰਜੀ ਲਾਲ ਹਰਵਾਂ, ਸੰਜੀਵ ਰਾਣਾ ਨੈਨਵਾਂ, ਭੀਸ਼ਮ ਬਜਾੜ ਟੀਬੀਆਂ ਤੋਂ ਭਾਰੀ ਗਿਣਤੀ ਵਿਚ ਆਪ ਵਲੰਟੀਅਰ ਹਾਜ਼ਰ ਸਨ।