ਜਲੰਧਰ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਜਲੰਧਰ ਵਿਚ ਕਰਜ਼ਾਈ ਸਰਕਾਰੀ ਮੁਲਾਜ਼ਮ ਦੇ ਵਲੋਂ ਖੁਦਕੁਸ਼ੀ ਕਰ ਲਈ ਗਈ। 40 ਸਾਲਾ ਬੌਬੀ ਮੁਲਾਜ਼ਮ ਨਗਰ ਨਿਗਮ ਜਲੰਧਰ ਵਿਚ ਸਰਕਾਰੀ ਸੀਵਰਮੈਨ ਵਜੋਂ ਤੈਨਾਤ ਸੀ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਜ਼ਹਿਰੀਲੀ ਚੀਜ਼ ਨਿਗਲ ਕੇ ਬੌਬੀ ਨੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਇਹ ਹੈ ਕਿ, ਬੌਬੀ ਸਿਰ 4 ਲੱਖ ਦਾ ਕਰਜ਼ਾ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।ਲੰਘੀ ਰਾਤ ਉਹ ਦਾਣਾ ਮੰਡੀ ਨੇੜਿਓਂ ਬੇਹੋਸ਼ ਮਿਲਿਆ। ਜਿਵੇਂ ਹੀ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ, ਉਹ ਤੁਰੰਤ ਬੌਬੀ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਹਨੂੰ ਮ੍ਰਿਕਤ ਐਲਾਨ ਦਿੱਤਾ।ਦੂਜੇ ਪਾਸੇ, ਪੁਲਿਸ ਦੇ ਵਲੋਂ ਮ੍ਰਿਤਕ ਬੌਬੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਨੂੰ ਕਲਮਬੰਦ ਕੀਤਾ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ, ਬੌਬੀ ਨੇ ਬੈਂਕ ਤੋਂ ਚਾਰ ਲੱਖ ਦਾ ਕਰਜ਼ ਲਿਆ ਸੀ, ਜਿਸਨੂੰ ਕਥਿਤ ਤੌਰ ਤੇ ਬੈਂਕ ਨੇ ਵਧਾ ਦਿੱਤਾ, ਜਿਸ ਕਾਰਨ ਬੌਬੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹਨੇ ਇਸੇ ਦੁੱਖੋਂ ਜੀਵਨ ਲੀਲਾ ਸਮਾਪਤ ਕਰ ਲਈ।