ਕਰਮਜੀਤ ਅਨਮੋਲ ਨੇ ਬਿਨੂੰ ਢਿੱਲੋਂ ਨਾਲ ਮੋਗਾ ਤੋਂ ਫ਼ਰੀਦਕੋਟ ਤੱਕ ਕੱਢਿਆ ਰੋਡ ਸ਼ੋਅ,ਵੋਟਾਂ ਪਾਉਣ ਦੀ ਕੀਤੀ ਅਪੀਲ

ਚੰਡੀਗੜ੍ਹ ਪੰਜਾਬ


ਮੋਗਾ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਅਤੇ ਭਾਜਪਾ ਦੀ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਵੋਟ ਦੇ ਅਧਿਕਾਰ ਨੂੰ ਹਥਿਆਰ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਰ ਤਕੜਾ ਕਰਨ। ਕਰਮਜੀਤ ਅਨਮੋਲ ਆਪਣੇ ਸਾਥੀ ਕਲਾਕਾਰ ਬਿਨੂੰ ਢਿੱਲੋਂ ਨਾਲ ਮੋਗਾ ਤੋਂ ਫ਼ਰੀਦਕੋਟ ਤੱਕ ਕੱਢੇ ਜਾ ਰਹੇ ਰੋਡ ਸ਼ੋਅ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਨਾਲ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਸੀਨੀਅਰ ਆਗੂ ਜਸਕੀਰਤ ਕੌਰ ਮਾਨ ਅਤੇ ਜ਼ਿਲ੍ਹਾ ਲੀਡਰਸ਼ਿਪ ਮੌਜੂਦ ਸੀ।
ਕਰਮਜੀਤ ਅਨਮੋਲ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਮੋਦੀ ਸਰਕਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੀ ਥਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੂੰ ਹੀ ਖ਼ਤਮ ਕਰਨ ਉੱਤੇ ਜੁੱਟ ਗਈ ਹੈ।
ਇਸ ਮੌਕੇ ਬੀਨੂ ਢਿੱਲੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਜਿੰਨਾ ਵਧੀਆ ਕਲਾਕਾਰ ਹੈ ਉਸ ਤੋਂ ਵੀ ਕਿਤੇ ਵਧੀਆ ਇਨਸਾਨ ਹੈ। ਜੋ ਅੱਤ ਦੀ ਗ਼ਰੀਬੀ ਵਿੱਚੋਂ ਮਿਹਨਤ ਨਾਲ ਸਫਲਤਾ ਦੀ ਸਿਖਰ ‘ਤੇ ਪਹੁੰਚਿਆ ਹੈ ਅਤੇ ਹਰ ਗ਼ਰੀਬ ਅਤੇ ਦੁਖੀ ਦਰਦੀ ਦੇ ਦਰਦ ਨੂੰ ਸਮਝਦਾ ਹੈ।
ਬੀਨੂ ਢਿੱਲੋਂ ਨੇ ਲੋਕਾਂ ਨੂੰ ਕਰਮਜੀਤ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।ਕਰਮਜੀਤ ਅਨਮੋਲ ਅਤੇ ਬਿਨੂੰ ਢਿੱਲੋਂ ਦਾ ਇਹ ਰੋਡ ਸ਼ੋਅ ਅਜੀਤਵਾਲ ਤੋਂ ਸ਼ੁਰੂ ਹੋਇਆ ਜਿੱਥੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੈਂਕੜੇ ਮੋਟਰਸਾਈਕਲਾਂ ਸਵਾਰ ਨੌਜਵਾਨਾ ਨਾਲ ਇਹਨਾਂ ਦਾ ਸਵਾਗਤ ਕੀਤਾ। ਉਸ ਉਪਰੰਤ ਬੁੱਘੀ ਪੂਰਾ ਚੌਂਕ ਉੱਤੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਵਿਧਾਇਕ ਲਾਡੀ ਢੋਂਸ, ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ, ਮੇਅਰ ਬਲਜੀਤ ਸਿੰਘ ਚਾਨੀ, ਸੀਨੀਅਰ ਡਿਪਟੀ ਮੇਅਰ ਪਰਵੀਨ ਪਿੰਨਾ, ਡਿਪਟੀ ਮੇਅਰ ਅਸ਼ੋਕ ਧਮੇਜਾ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮਨਦੀਪ ਕੌਰ, ਲਵਲੀ ਸਿੰਗਲਾ, ਰਿੰਪੀ ਗਰੇਵਾਲ ਅਤੇ ਸੂਬੇ ਦੇ ਯੂਥ ਵਿੰਗ ਦੇ ਉਪ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਨੇ ਮੋਟਰਸਾਈਕਲਾਂ ਦੇ ਵੱਡੇ ਕਾਫ਼ਲੇ ਨਾਲ ਸਵਾਗਤ ਕੀਤਾ ਅਤੇ ਇਹ ਰੋਡ ਸ਼ੋਅ ਮੋਗਾ ਦੇ ਮੁੱਖ ਬਾਜ਼ਾਰ ਰਾਹੀਂ ਹੁੰਦਾ ਹੋਇਆ ਬਾਘਾ ਪੁਰਾਣਾ ਕੋਟਕਪੂਰਾ ਅਤੇ ਫ਼ਰੀਦਕੋਟ ਲਈ ਰਵਾਨਾ ਹੋ ਗਿਆ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੀ ਹੱਦ ਤੇ ਇਸ ਕਾਫਲੇ ਨੂੰ ਹਲਕਾ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਵੱਡੇ ਕਾਫਲੇ ਨਾਲ ਕਰਮਜੀਤ ਅਨਮੋਲ ਅਤੇ ਬਿਨੂੰ ਢਿੱਲੋਂ ਦਾ ਸਵਾਗਤ ਕੀਤਾ। ਇਹ ਕਾਫਲਾ ਬਾਘਾਪੁਰਾਣਾ ਬਾਜਾਰ ਵਿਚੋਂ ਹੁੰਦਾ ਹੋਇਆ ਪੰਜਗਰਾਈਆਂ ਲਈ ਰਵਾਨਾ ਹੋ ਗਿਆ।

Leave a Reply

Your email address will not be published. Required fields are marked *