ਲੁਧਿਆਣਾ-ਦਿੱਲੀ ਕੌਮੀ ਸ਼ਾਹਰਾਹ ’ਤੇ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਲੱਗੀ ਅੱਗ,ਡਰਾਈਵਰ ਦੀ ਮੌਤ

ਚੰਡੀਗੜ੍ਹ ਪੰਜਾਬ


ਖੰਨਾ, 20 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅੱਜ ਸਵੇਰੇ ਲੁਧਿਆਣਾ-ਦਿੱਲੀ ਕੌਮੀ ਸ਼ਾਹਰਾਹ ’ਤੇ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ‘ਚ ਸੁੱਤੇ ਡਰਾਈਵਰ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਟਰੱਕ ਦੇ ਅੰਦਰ ਹੀ ਸੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਖੁਸ਼ਕਿਸਮਤੀ ਰਹੀ ਕਿ ਪੈਟਰੋਲ ਪੰਪ ਨੂੰ ਅੱਗ ਨਹੀਂ ਲੱਗੀ, ਨਹੀਂ ਤਾਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ।
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਟਰੱਕ ਦਾ ਡਰਾਈਵਰ ਖੰਨਾ ‘ਚ ਬੀਜਾ ਨੇੜੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ ‘ਤੇ ਪੈਟਰੋਲ ਪੰਪ ‘ਤੇ ਖੜ੍ਹਾ ਸੀ ਅਤੇ ਟਰੱਕ ‘ਚ ਸੌਂ ਰਿਹਾ ਸੀ। ਤੜਕੇ 3.30 ਵਜੇ ਦੇ ਕਰੀਬ ਟਰੱਕ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਵੀ ਵਿੱਚ ਹੀ ਸੜ ਗਿਆ।
ਹਾਲਾਂਕਿ ਮੌਕੇ ‘ਤੇ ਮੌਜੂਦ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਰਾਈਵਰ ਨੂੰ ਬਚਾ ਨਹੀਂ ਸਕੇ। ਇਸ ਸਬੰਧੀ ਸੰਪਰਕ ਕਰਨ ‘ਤੇ ਪੰਪ ‘ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਪ ‘ਤੇ ਰਾਤ ਨੂੰ ਹੀ ਗੱਡੀ ਖੜ੍ਹੀ ਸੀ ਅਤੇ ਡਰਾਈਵਰ ਵਿੱਚ ਹੀ ਸੁੱਤਾ ਪਿਆ ਸੀ।ਤੜਕੇ 3.30 ਵਜੇ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਟਰੱਕ ‘ਚ ਹੀ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਪਾਣੀ ਅਤੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਨਾ ਹੀ ਡਰਾਈਵਰ ਨੂੰ ਬਚਾਇਆ ਜਾ ਸਕਿਆ।

Leave a Reply

Your email address will not be published. Required fields are marked *