ਚੰਡੀਗੜ੍ਹ-ਕੀਰਤਪੁਰ-ਮਨਾਲੀ ਫੋਰ ਲੇਨ ਉਤੇ ਹੁਣ ਕੈਮਰੇ ਕੱਟਣਗੇ ਚਲਾਨ…

ਚੰਡੀਗੜ੍ਹ ਪੰਜਾਬ

ਚੰਡੀਗੜ੍ਹ20 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਹਿਮਾਚਲ ਪ੍ਰਦੇਸ਼ ‘ਚ ਚੰਡੀਗੜ੍ਹ-ਕੀਰਤਪੁਰ-ਮਨਾਲੀ ਫੋਰ ਲੇਨ (Kiratpur Manali Four Lane) ਉਤੇ ਟ੍ਰੈਫਿਕ ਨਿਯਮ ਤੋੜਨ ਵਾਲੇ ਹੁਣ ਚੌਕਸ ਹੋ ਜਾਣ। ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਆਨਲਾਈਨ ਚਲਾਨ ਭੇਜੇ ਜਾਣਗੇ। ਮੰਡੀ ਪੁਲਿਸ ਨੇ ਚਾਰ ਮਾਰਗੀ ’ਤੇ ਦੋ ਥਾਵਾਂ ਉਤੇ ਕੈਮਰੇ ਲਾਏ ਹਨ। ਅਜਿਹੀ ਸਥਿਤੀ ਵਿੱਚ ਜਿਵੇਂ ਹੀ ਤੁਸੀਂ ਨਿਯਮ ਤੋੜਦੇ ਹੋ, ਤੁਰੰਤ ਚਲਾਨ ਜਾਰੀ ਕਰ ਦਿੱਤਾ ਜਾਵੇਗਾ।

ਅਧਿਸੂਚਿਤ ਨਿਯਮਾਂ ਅਨੁਸਾਰ ਹਲਕੇ ਮੋਟਰ ਵਾਹਨਾਂ ਲਈ ਵੱਧ ਤੋਂ ਵੱਧ ਗਤੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਅਤੇ ਭਾਰੀ ਵਾਹਨਾਂ ਲਈ ਵੱਧ ਤੋਂ ਵੱਧ ਗਤੀ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ। ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਮੋਬਾਈਲ ਫੋਨ ਉਤੇ ਮੈਸਿਜ ਰਾਹੀਂ ਚਲਾਨ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਆਨਲਾਈਨ ਚਲਾਨ ਦਾ ਭੁਗਤਾਨ www.echallan.parivahan.gov.in ‘ਤੇ ਜਾਂ ਪੁਲਿਸ ਸਟੇਸ਼ਨ ਬੱਲ੍ਹ ਵਿਖੇ 15 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਚਲਾਨ ਸਬੰਧਤ ਅਦਾਲਤ ਨੂੰ ਭੇਜਿਆ ਜਾਵੇਗਾ।

ਇਸ ਤੋਂ ਪਹਿਲਾਂ ਬਿਲਾਸਪੁਰ ਪੁਲਿਸ ਨੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਕੀਰਤਪੁਰ-ਮਨਾਲੀ ਫੋਰ ਲੇਨ ‘ਤੇ ਵੱਖ-ਵੱਖ ਥਾਵਾਂ ‘ਤੇ ਕੈਮਰੇ ਲਗਾਏ ਸਨ। ਅਜਿਹੇ ‘ਚ ਹੁਣ ਮੰਡੀ ਪੁਲਿਸ ਨੇ ਜ਼ਿਲੇ ਦੇ ਅਧੀਨ ਆਉਂਦੇ ਚਹੁੰ ਮਾਰਗੀ ਖੇਤਰ ‘ਚ ਵੀ ਕੈਮਰੇ ਲਗਾ ਦਿੱਤੇ ਹਨ।
ਮੰਡੀ ਪੁਲਿਸ ਨੇ ਦੱਸਿਆ ਕਿ ਮੰਡੀ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ, ਅਪਰਾਧਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਸ਼ਿਕੰਜਾ ਕੱਸਣ ਲਈ ਨਾਗਚਲਾ ਅਤੇ ਡਡੋਰ ਚਾਰ ਮਾਰਗੀ ‘ਤੇ ਕੈਮਰੇ ਲਗਾਏ ਗਏ ਹਨ। ਬਿਨਾਂ ਹੈਲਮੇਟ, ਟ੍ਰਿਪਲ ਰਾਈਡਿੰਗ, ਸਪੀਡ ਸੀਮਾ ਤੋਂ ਵੱਧ ਵਾਹਨ ਚਲਾਉਣ ਵਾਲਿਆਂ ‘ਤੇ 24X7 ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਕੱਟਿਆ ਜਾਵੇਗਾ।

Leave a Reply

Your email address will not be published. Required fields are marked *