ਗੂਗਲ ਨੇ ਲੋਕ ਸਭਾ ਚੋਣਾਂ ਲਈ ਬਣਾਇਆ ਡੂਡਲ, ਸਿਆਹੀ ਨਾਲ ਦਿਖਾਈ ਇੰਡੈਕਸ ਫਿੰਗਰ

ਨੈਸ਼ਨਲ

ਨਵੀਂ ਦਿੱਲੀ, 19 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਇੰਟਰਨੈੱਟ ਸਰਚ ਇੰਜਨ ਅਤੇ ਬਹੁਰਾਸ਼ਟਰੀ ਅਮਰੀਕੀ ਤਕਨਾਲੋਜੀ ਕੰਪਨੀ ਗੂਗਲ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਡੂਡਲ ਜਾਰੀ ਕੀਤਾ ਹੈ। ਗੂਗਲ ਨੇ ਦੇਸ਼ ’ਚ 19 ਅਪ੍ਰੈਲ ਨੂੰ 102 ਲੋਕ ਸਭਾ ਸੀਟਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਦੇ ਦਿਨ ਆਪਣਾ ਡੂਡਲ ਜਾਰੀ ਕਰਕੇ ਲੋਕਤੰਤਰ ਦਾ ਜਸ਼ਨ ਮਨਾਇਆ ਹੈ।

ਇੰਟਰਨੈੱਟ ਸਰਚ ਇੰਜਨ ਗੂਗਲ ਨੇ ਭਾਰਤ ਵਿੱਚ 18ਵੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੁੰਦੇ ਹੀ ਆਪਣਾ ਲੋਗੋ ਬਦਲ ਦਿੱਤਾ। ਗੂਗਲ ਦੇ ਹੋਮਪੇਜ ’ਤੇ ਵੋਟਿੰਗ ਤੋਂ ਪਹਿਲਾਂ ਲਗਾਈ ਜਾਣ ਵਾਲੀ ਸਿਆਹੀ ਦੇ ਨਾਲ ਇੰਡੈਕਸ ਫਿੰਗਰ ਨੂੰ ਉੱਪਰ ਵੱਲ ਦਿਖਾਇਆ ਗਿਆ ਹੈ, ਜੋ ਭਾਰਤੀ ਲੋਕਤੰਤਰ ਨੂੰ ਦਰਸਾਉਂਦਾ ਹੈ।

ਕੀ ਹੁੰਦਾ ਹੈ ਗੂਗਲ ਦਾ ਡੂਡਲ ?

ਗੂਗਲ ਦਾ ਡੂਡਲ ਇਸਦੇ ਹੋਮਪੇਜ ‘ਤੇ ਦਿਖਾਈ ਦਿੰਦਾ ਹੈ। ਗੂਗਲ ਦਾ ਡੂਡਲ ਇੱਕ ਵਿਕਲਪਿਕ ਲੋਗੋ ਹੈ। ਇਹ ਸਰਚ ਇੰਜਣ ਗੂਗਲ ਦੇ ਹੋਮਪੇਜ ‘ਤੇ ਨਜ਼ਰ ਆਉਂਦਾ ਹੈ। ਗੂਗਲ ਦਾ ਡੂਡਲ ਅਕਸਰ ਕਿਸੇ ਤਿਉਹਾਰ ਜਾਂ ਛੁੱਟੀ ‘ਤੇ ਹੀ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਗੂਗਲ ਇਸਨੂੰ ਕਿਸੇ ਦੇ ਜਨਮਦਿਨ ਅਤੇ ਬਰਸੀ ‘ਤੇ ਉਸਦੇ ਯੋਗਦਾਨ ਨੂੰ ਦਿਖਾਉਣ ਲਈ ਪੇਸ਼ ਕਰਦਾ ਹੈ।

ਜ਼ਿਕਰਯੋਗ ਹੈ ਕਿ ਦੇਸ਼ ‘ਚ 18ਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਭਾ ਚੋਣਾਂ 2024 ਸੱਤ ਪੜਾਵਾਂ ਵਿੱਚ ਕਰਵਾਈਆਂ ਗਈਆਂ ਹਨ। ਇਸ ਚੋਣ ਵਿਚ ਵੋਟਰ ਆਪਣੀ ਵੋਟ ਦੇ ਜ਼ਰੀਏ 543 ਸੰਸਦ ਮੈਂਬਰਾਂ ਦੀ ਚੋਣ ਕਰਨਗੇ। ਪਹਿਲੇ ਪੜਾਅ ਲਈ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ, ਚੋਣਾਂ ਦੇ ਨਤੀਜੇ 4 ਜੂਨ, 2024 ਨੂੰ ਐਲਾਨੇ ਜਾਣਗੇ।

Leave a Reply

Your email address will not be published. Required fields are marked *