ਲੁਧਿਆਣਾ : ਸਿਲੰਡਰ ਫਟਣ ਕਾਰਨ ਘਰ ‘ਚ ਅੱਗ ਲੱਗੀ,3 ਵਿਅਕਤੀ ਝੁਲਸੇ,ਪਾਲਤੂ ਜਾਨਵਰ ਦੀ ਮੌਤ

ਚੰਡੀਗੜ੍ਹ ਪੰਜਾਬ


ਲੁਧਿਆਣਾ, 18 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਚੰਡੀਗੜ੍ਹ ਰੋਡ ‘ਤੇ ਪੈਂਦੇ ਸੈਕਟਰ-32ਏ ਸਥਿਤ ਬੀਕਾਨੇਰ ਸਵੀਟ ਸ਼ਾਪ ਨੇੜੇ ਇੱਕ ਘਰ ਵਿੱਚ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਸਿਲੰਡਰ ਫਟਣ ਨਾਲ ਘਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਘਰ ‘ਚ ਮੌਜੂਦ ਇਕ ਬਜ਼ੁਰਗ ਔਰਤ ਸਮੇਤ 3 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ‘ਚ ਇਕ ਪਾਲਤੂ ਕੁੱਤਾ ਜ਼ਿੰਦਾ ਜਲ਼ ਗਿਆ, ਜਦਕਿ ਦੂਜੇ ਪਾਲਤੂ ਕੁੱਤੇ ਦੀ ਜਾਨ ਬਚ ਗਈ। ਆਸ-ਪਾਸ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਵਧਣ ਕਾਰਨ ਫਾਇਰ ਬ੍ਰਿਗੇਡ ਦੀਆਂ ਦੋ ਵਾਧੂ ਗੱਡੀਆਂ ਮੰਗਵਾਉਣੀਆਂ ਪਈਆਂ। ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ।

Leave a Reply

Your email address will not be published. Required fields are marked *