ਭਾਰਤੀਆਂ ਨੂੰ ਜਲਦ ਮਿਲ ਸਕਦੀ ਹੈ TESLA ਦੀ ਸਸਤੀ E-Car

ਨੈਸ਼ਨਲ

ਦਿੱਲੀ, ਬੋਲੇ ਪੰਜਾਬ ਬਿਉਰੋ: ਇਸ ਮਹੀਨੇ ਇਲੋਨ ਮਸਕ ਭਾਰਤ ਆ ਰਹੇ ਹਨ। ਉਹ ਲਗਭਗ 48 ਘੰਟੇ ਦਾ ਸਮਾਂ ਭਾਰਤ ਵਿਚ ਬਿਤਾਉਣਗੇ। ਇਸ ਸਮੇਂ ਦੌਰਾਨ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਭਾਰਤੀ ਇੰਡਸਟਰੀ ਲੀਡਰਜ਼ (Indian Industry Leaders) ਨਾਲ ਮੁਲਕਾਤ ਕਰਨਗੇ। ਇਹ ਦੌਰਾਨ ਇਲੋਨ ਟੈਸਲਾ ਕਾਰਾਂ (Tesla cars) ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਨ। ਅਜਿਹੇ ਵਿਚ ਭਾਰਤੀਆਂ ਦਾ ਇਹ ਵੱਡਾ ਸਵਾਲ ਹੈ ਕਿ ਆਖਰ ਉਹ ਕਫਾਇਤੀ ਇਲੈਕਟ੍ਰਿਕ ਕਾਰਾਂ (Affordable electric cars) ਕਦੋਂ ਚਲਾ ਸਕਣਗੇ।

ਈਵੀ ਯਾਨੀ ਇਲੈਕਟ੍ਰਿਕ ਵਹੀਕਲ (Electric Vehicle) ਈ ਕਾਰਾਂ ਦੀ ਕੀਮਤ ਵੱਡਾ ਅੜਿੱਕਾ ਬਣਦੀ ਹੈ। ਇਸ ਦਾ ਹੱਲ ਇਹ ਹੈ ਕਿ ਸਾਡੇ ਦੇਸ਼ ਵਿਚ ਪ੍ਰੌਡਕਸ਼ਨ ਸਥਾਪਿਤ ਹੋ ਜਾਵੇ ਤਾਂ ਜੋ ਇੰਪੋਰਟ ਡਿਊਟੀ ਖਤਮ ਹੋ ਜਾਵੇ। ਇਸ ਨਾਲ ਦੇਸ਼ ਵੀ ਹੀ ਈ ਕਾਰਾਂ ਬਣਨਗੀਆਂ ਤੇ ਕੀਮਤ ਘੱਟ ਸਕੇਗੀ। ਇਸ ਦੇ ਨਾਲ ਹੀ ਈ ਕਾਰਾਂ ਦੇ ਫੀਚਰਾਂ ਨੂੰ ਸੀਮਤ ਕਰਕੇ ਕਫਾਇਤੀ ਈ ਕਾਰਾਂ ਬਣ ਸਕਦੀਆਂ ਹਨ। ਜਿਵੇਂ ਕਿ ਸੈਲਫ਼ ਡਰਾਈਵਿੰਗ ਮੋਡ (FSD), ਐਡਵਾਂਸ ਡਰਾਈਵਰ ਅਸਿਸਟੇਂਟ ਸਿਸਟਮ (ADAS) ਆਦਿ ਤੋਂ ਪੈਸਾ ਬਚਾਇਆ ਜਾਣਾ ਸੰਭਵ ਹੈ।
ਟੈਸਲਾ ਵੱਲੋਂ 50 ਹਜ਼ਾਰ ਵਾਟ ਤੋਂ ਘੱਟ ਸਮਰੱਥਾ ਵਾਲੇ ਬੈਟਰੀ ਪੈਕ ਦੇ ਨਾਲ ਕਫਾਇਤੀ ਈ ਕਾਰਾਂ ਬਣਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਟੈਸਲਾ ਵੱਲੋਂ 20 ਲੱਖ ਕੀਮਤ ਦੇ ਆਸਪਾਸ ਈ ਕਾਰਾਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਭਾਰਤੀ ਮਾਰਕਿਟ ਵਿਚ ਮਸ਼ਹੂਰ ਇਨੋਵਾ (Innova) ਦੀ ਕੀਮਤ 29 ਲੱਖ ਤੋਂ ਉੱਤੇ ਅਤੇ ਫਾਰਚੂਨਰ (Fortuner) ਦੀ ਕੀਮਤ 30 ਲੱਖ ਤੋਂ ਉੱਤੇ ਹੈ। ਅਜਿਹੇ ਵਿਚ ਜੇਕਰ ਟੈਸਲਾ 20 ਲੱਖ ਦੇ ਲਗਭਗ ਕਾਰ ਪੇਸ਼ ਕਰੇਗੀ ਤਾਂ ਉਹ ਹਰ ਸਾਲ 5 ਲੱਖ ਇਲੈਕਟ੍ਰਿਕ ਕਾਰਾਂ ਦਾ ਪ੍ਰੌਡਕਸ਼ਨ ਕਰ ਸਕੇਗੀ। ਇਸ ਸਦਕਾ 2030 ਤੱਕ ਟੈਸਲਾ ਦਾ ਭਾਰਤ ਵਿਚੋਂ 3.6 ਅਰਬ ਡਾੱਲਰ ਦਾ ਰੈਵਨਿਊ ਹੋ ਸਕਦਾ ਹੈ।

Leave a Reply

Your email address will not be published. Required fields are marked *