ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ:ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 10ਵੀਂ ਜਮਾਤ ਦਾ ਨਤੀਜਾ ਅੱਜ (18 ਅਪ੍ਰੈਲ ) ਐਲਾਨ ਦਿੱਤਾ ਜਾਵੇਗਾ।
ਕਿਵੇਂ ਚੈਕ ਹੋਵੇਗਾ ਨਤੀਜਾ,
ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਪੀਐਸਈਬੀ ਦੀ ਅਧਿਕਾਰ ਵੈਬਸਾਈਟ ਪੀਐਸਈਬੀ.ਇੰਨ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਵਿਦਿਆਰਥੀ ਰੋਲ ਨੰਬਰ, ਐਪਲੀਕੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਸਾਈਟ ਉਤੇ ਲਾਗ ਇੰਨ ਕਰਕੇ ਆਪਣਾ ਸਕੋਰ ਕਾਰਡ ਚੈਕ ਕਰ ਸਕਦੇ ਹਨ।
ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ 13 ਫਰਵਰੀ ਤੋਂ 5 ਮਾਰਚ ਤੱਕ ਪ੍ਰੀਖਿਆ ਲਈ ਗਈ ਸੀ। ਪੰਜਾਬ ਬੋਰਡ ਵੱਲੋਂ ਉਪਲਬੱਧ ਕਰਵਾਏ ਗਏ ਅੰਕੜਿਆਂ ਅਨੁਸਾਰ 2,97, 048 ਤੋਂ ਜ਼ਿਆਦਾ ਵਿਦਿਆਰਥੀ ਪੀਐਸਈਬੀ ਜਮਾਤ 10ਵੀਂ ਪ੍ਰੀਖਿਆ 2024 ਲਈ ਉਪਲੱਬਧ ਹੋਏ ਸਨ।
ਪ੍ਰੀਖਿਆ 3,808 ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਉਤੇ ਲਈ ਗਈ ਸੀ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਨਤੀਜੇ ਐਲਾਨਣ ਦੇ ਨਾਲ-ਨਾਲ ਬੋਰਡ ਅਧਿਕਾਰੀ ਟਾਪਰਾਂ ਦੇ ਨਾਮ, ਸਮੁੱਚੀ ਪਾਸ ਪ੍ਰਤੀਸ਼ਤਤਾ, ਕੰਪਾਰਟਮੈਂਟ ਪ੍ਰੀਖਿਆ ਤੇ ਪੜਤਾਲ ਦੇ ਵੇਰਵੇ ਸਾਂਝੇ ਕਰਨਗੇ।