ਭਿਖੀਵਿੰਡ ,ਬੋਲੇ ਪੰਜਾਬ ਬਿਓਰੋ: ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾ ਦੀਆ ਭਖਦੀਆਂ ਮੰਗਾਂ ਨੂੰ ਲੈਕੇ ਬੀ ਡੀ ਪੀ ੳ ਭਿਖੀਵਿੰਡ ਦੇ ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆਂ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ ਨੇ ਕੀਤੀ ।ਧਰਨੇ ਨੂੰ ਸੰਬੋਦਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨਲਾਲ ਦਰਾਜਕੇ ਸੂਬਾ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਚੂੰਗ ਨੇ ਕਿਹਾ ਕੇ ਬਲਾਕ ਭਿੱਖੀਵਿੰਡ ਦੇ ਵੱਖ ਵੱਖ ਪਿੰਡਾਂ ਦੀਆਂ ਮਜ਼ਦੂਰ ਔਰਤਾਂ ਨੇ ਮਨਰੇਗਾ ਸਕੀਮ ਤਹਿਤ ਸਰਕਾਰੀ ਸੂਇਆਂ ਤੇ ਖਾਲਾ ਦੀ ਸਫਾਈ ਕੀਤੀ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾ ਦੇ ਕੰਮ ਦੇ ਪੇਸੇ ਨਹੀ ਦਿੱਤੇ ਬੀ ਡੀ ਪੀ ੳ ਭਿੱਖੀਵਿੰਡ ਅਤੇ ਮਨਰੇਗਾ ਸੈਕਟਰੀ ਮਿਲਕੇ ਮਨਰੇਗਾ ਸਕੀਮ ਵਿਚੱ ਵੱਡੇ ਪੱਧਰ ਤੇ ਘਪਲਾ ਬਾਜ਼ੀ ਕੀਤੀ ਹੈ ਇਹਨਾਂ ਆਗੂਆਂ ਨੇ ਡੀਸੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕੇ ਬਲਾਕ ਭਿੱਖੀਵਿੰਡ ਦੇ ਮਜ਼ਦੂਰਾਂ ਵੱਲੋਂ ਮਨਰੇਗਾ ਸਕੀਮ ਤਹਿਤ ਕੀਤੇ ਹੋਏ ਕੰਮ ਦੇ ਪੇੈਸੇ ਦਵਾਏ ਜਾਣ ਜੇਕਰ ਸਾਡੀਆਂ ਇਹਨਾਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਮੱਖੀ ਕਲਾ ਬਲਦੇਵ ਸਿੰਘ ਭਿੱਖੀਵਿੰਡ ਸ਼ਾਮਲਾਲ ਭਗਵਾਨ ਪੁਰ ਬਿੱਕਰ ਸਿੰਘ ਭਗਵਾਨ ਪੁਰ ਆਦਿ ਆਗੂ ਹਾਜ਼ਰ ਸਨ।