ਚੰਡੀਗੜ੍ਹ ਤੋਂ ਗੋਰਖਪੁਰ ਲਈ ਸਪੈਸ਼ਲ ਟਰੇਨ ਚੱਲੇਗੀ

ਚੰਡੀਗੜ੍ਹ

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਗਰਮੀਆਂ ਲਈ ਭਾਰਤੀ ਰੇਲਵੇ ਵੱਲੋਂ ਚੰਡੀਗੜ੍ਹ ਤੋਂ ਗੋਰਖਪੁਰ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ। ਇਹ ਟਰੇਨ ਚੰਡੀਗੜ੍ਹ ਤੋਂ 25 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 27 ਮਈ ਤੱਕ ਚੱਲੇਗੀ। ਇਸ ਦੌਰਾਨ 10 ਰਾਊਂਡ ਕੀਤੇ ਜਾਣਗੇ। ਇਸੇ ਤਰ੍ਹਾਂ ਗੋਰਖਪੁਰ ਤੋਂ ਚੰਡੀਗੜ੍ਹ ਵਾਪਸੀ ਰੇਲ ਗੱਡੀ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਜੋ ਕਿ 28 ਮਈ ਤੱਕ ਚੱਲੇਗੀ। ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਾਤ 11:15 ‘ਤੇ ਰਵਾਨਾ ਹੋਵੇਗੀ ਅਤੇ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੋਂਡਾ, ਬਸਤੀ ਰਾਹੀਂ ਅਗਲੇ ਦਿਨ ਸ਼ਾਮ 6:20 ‘ਤੇ ਗੋਰਖਪੁਰ ਪਹੁੰਚੇਗੀ।

Leave a Reply

Your email address will not be published. Required fields are marked *