ਹੁਸ਼ਿਆਰਪੁਰ 17 ਅਪ੍ਰੈਲ਼,ਬੋਲੇ ਪੰਜਾਬ ਬਿਉਰੋ: ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਕੱਟਣ ਤੋਂ ਬਾਅਦ ਭਾਜਪਾ ਦੇ ਸਾਬਕਾ ਸਾਂਸਦ ਵਿਜੈ ਸਾਂਪਲਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਾਂਪਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਰਾਹੀਂ ਭਾਜਪਾ ਤੋਂ ਆਪਣੇ ਰਾਹ ਵਖਰੇ ਹੋਣ ਦਾ ਇਸ਼ਾਰਾ ਕੀਤਾ।
ਚਰਚਾ ਚੱਲ ਰਹੀ ਹੈ ਕਿ ਸਾਂਪਲਾ ਭਾਜਪਾ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸਾਂਪਲਾ ਨੇ ਹਾਲੇ ਇਸ ਬਾਰ ਕੁਝ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਜੇਕਰ ਵਿਜੈ ਸਾਂਪਲ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਕਾਂਗਰਸ ਟਿਕਟ ਦੇ ਸਕਦੀ ਹੈ।
ਸਾਂਪਲਾ ਨੇ ਲਿਖਿਆ ਹੈ ਕਿ ਇੱਕ ਰਾਹ ਬੰਦ ਹੁੰਦਾ ਹੈ ਤਾਂ ਰੱਬ ਕਈ ਹੋਰ ਰਾਹ ਖੋਲ੍ਹ ਦਿੰਦਾ ਹੈ, ਮੇਰੇ ਲਈ ਵੀ ਰੱਬ ਨੇ ਕੋਈ ਰਾਹ ਜ਼ਰੂਰ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਦਾ ਪਰਿਵਾਰ ਹਟਾ ਕੇ ਬਿਨਾਂ ਕੁਝ ਬਹੁਤ ਕੁਝ ਕਹਿ ਦਿੱਤਾ ਹੈ।