ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਕੇਵਲ ਦਿਖਾਵਾ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਵਾਲਾ : ਮਾਨ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸੈਟਰ ਵਿਚ ਪਹਿਲੀ ਸਰਕਾਰ ਬਣੀ ਹੈ, ਤਾਂ ਉਸ ਸਮੇਂ ਇੰਡੀਅਨ ਨਿਵਾਸੀਆ ਨਾਲ ਇਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀਆਂ ਦਿੱਤੀਆ ਜਾਣਗੀਆ । ਹਰੇਕ ਸਾਲ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ । ਫਿਰ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਘੱਟ ਗਿਣਤੀ ਕੌਮਾਂ ਨੂੰ ਹਰ ਖੇਤਰ ਵਿਚ ਇਨਸਾਫ ਦਿੱਤਾ ਜਾਵੇਗਾ । ਇਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਤਾਲੀਮ ਅਤੇ ਸਿਹਤ ਸੰਬੰਧੀ ਸਹੂਲਤਾਂ ਪ੍ਰਦਾਨ ਕੀਤੀਆ ਜਾਣਗੀਆਂ ਅਤੇ ਇਥੋ ਹਰ ਤਰ੍ਹਾਂ ਦੀ ਰਿਸਵਤਖੋਰੀ, ਘਪਲੇ ਖਤਮ ਕੀਤੇ ਜਾਣਗੇ । ਬਾਹਰਲੇ ਸਵਿਸ ਮੁਲਕ ਦੇ ਬੈਂਕ ਵਿਚ ਪਿਆ ਕਾਲਾ ਧਨ ਵਾਪਸ ਲਿਆਕੇ ਹਰ ਨਾਗਰਿਕ ਦੇ ਖਾਤੇ ਵਿਚ ਪ੍ਰਤੀਸਤਾਂ ਅਨੁਸਾਰ ਜਮ੍ਹਾ ਕਰਵਾਏ ਜਾਣਗੇ । ਪਰ ਇਨ੍ਹਾਂ ਵਾਅਦਿਆ ਵਿਚੋ ਬੀਜੇਪੀ ਪਾਰਟੀ ਵੱਲੋ ਆਪਣੇ 10 ਸਾਲਾਂ ਦੇ ਰਾਜ ਭਾਗ ਦੇ ਸਮੇ ਵਿਚ ਕੋਈ ਪੂਰਤੀ ਨਹੀ ਕੀਤੀ ਗਈ । ਬਲਕਿ ਵੱਡੇ-ਵੱਡੇ ਦਾਅਵੇ ਤੇ ਐਲਾਨ ਕਰਕੇ ਅੱਜ ਵੀ ਚੋਣਾਂ ਦੇ ਮੌਕੇ ਆਪਣੇ ਬੋਗਸ ਚੋਣ ਮਨੋਰਥ ਪੱਤਰ ਰਾਹੀ ਇੰਡੀਅਨ ਨਿਵਾਸੀਆ ਵਿਸੇਸ ਤੌਰ ਤੇ ਗਰੀਬਾਂ, ਘੱਟ ਗਿਣਤੀ ਕੌਮਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕੀਤੀ ਜਾ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਵੱਲੋਂ ਇਕ ਵਾਰੀ ਫਿਰ ਮੁਲਕ ਨਿਵਾਸੀਆਂ, ਗਰੀਬਾਂ, ਘੱਟ ਗਿਣਤੀ ਕੌਮਾਂ ਨੂੰ ਵੱਡੇ ਦਾਅਵਿਆ ਤੇ ਛਲਾਵਿਆ ਰਾਹੀ ਆਪਣੇ ਚੋਣ ਮਨੋਰਥ ਪੱਤਰ ਵਿਚ ਗੁੰਮਰਾਹ ਕਰਨ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਇਥੇ ਵੱਸਣ ਵਾਲੇ ਮਜਲੂਮਾਂ, ਗਰੀਬਾਂ, ਘੱਟ ਗਿਣਤੀਆਂ ਦੇ ਨਿਰੰਤਰ ਹੱਕ-ਹਕੂਕਾ ਨੂੰ ਕੁੱਚਲਣ ਅਤੇ ਉਨ੍ਹਾਂ ਉਤੇ ਜ਼ਬਰ ਜੁਲਮ ਕਰਨ ਦੀਆਂ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਜੋ ਪਹਿਲੋ ਹੀ ਬਹੁਤ ਹੀ ਮੁਸਕਿਲ ਦੀ ਘੜੀ ਵਿਚ ਆਪਣੇ ਪਰਿਵਾਰਾਂ ਤੇ ਆਪਣਾ ਜੀਵਨ ਬਸਰ ਕਰ ਰਹੇ ਹਨ । ਉਨ੍ਹਾਂ ਦੇ ਰੋਜਾਨਾ ਰਸੋਈ ਵਿਚ ਵਰਤੋ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਅਤੇ ਉਨ੍ਹਾਂ ਉਤੇ ਪੈਣ ਵਾਲੇ ਮਾਲੀ ਬੋਝ ਨੂੰ ਘੱਟ ਕਰਨ ਲਈ ਅੱਜ ਤੱਕ ਕੁਝ ਨਹੀ ਕੀਤਾ ਗਿਆ । ਬਲਕਿ ਰਸੋਈ ਗੈਸ, ਦਾਲਾ, ਚੀਨੀ, ਚਾਹ ਆਦਿ ਦੀਆਂ ਕੀਮਤਾਂ ਵਧਾ ਦਿੱਤੀਆ ਗਈਆ ਹਨ । ਕਸਮੀਰੀਆਂ ਅਤੇ ਪੰਜਾਬੀਆਂ ਉਤੇ ਨਿਰੰਤਰ ਕਾਲੇ ਕਾਨੂੰਨਾਂ ਰਾਹੀ ਜ਼ਬਰ ਜੁਲਮ ਜਾਰੀ ਹੈ । ਕਸਮੀਰੀਆ ਉਤੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਗਾਕੇ ਉਨ੍ਹਾਂ ਨੂੰ ਅਗਵਾਹ ਕਰਨ, ਕਤਲ ਕਰਨ, ਤਸੱਦਦ ਕਰਨ, ਜ਼ਬਰ-ਜਨਾਹ ਕਰਨ ਅਤੇ ਤਸੱਦਦ ਕਰਦੇ ਹੋਏ ਮਾਰ ਦੇਣ ਦੀ ਖੁੱਲ ਫੌ਼ਜ, ਪੈਰਾਮਿਲਟਰੀ ਫੋਰਸਾਂ ਨੂੰ ਦਿੱਤੀ ਹੋਈ ਹੈ । ਜੰਮੂ-ਕਸਮੀਰ ਦੀ ਖੁਦਮੁਖਤਿਆਰੀ ਦਾ ਹੱਕ ਦੇਣ ਵਾਲੇ ਆਰਟੀਕ 370 ਅਤੇ ਧਾਰਾ 35ਏ ਜ਼ਬਰੀ ਕੁੱਚਲਕੇ ਉਨ੍ਹਾਂ ਦੀ ਆਜਾਦੀ ਖਤਮ ਕਰ ਦਿੱਤੀ ਗਈ ਹੈ । ਲਦਾਖ ਨੂੰ ਜੰਮੂ ਤੋ ਤੋੜ ਦਿੱਤਾ ਗਿਆ ਹੈ ਅਤੇ ਯੂ.ਟੀ ਬਣਾ ਦਿੱਤੇ ਗਏ ਹਨ । ਲੰਮੇ ਸਮੇ ਤੋ ਇੰਡੀਅਨ ਏਜੰਸੀਆ ਰਾਹੀ ਮੁਸਲਮਾਨਾਂ ਤੇ ਸਿੱਖਾਂ ਨੂੰ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਮਰਵਾਇਆ ਜਾ ਰਿਹਾ ਹੈ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਇੰਡੀਆਂ ਦੇ ਵਿਦੇਸ ਵਜੀਰ ਜੈਸੰਕਰ ਕਹਿ ਰਹੇ ਹਨ ਕਿ ਇਸੇ ਤਰ੍ਹਾਂ ਹੋਵੇਗਾ । ਜਦੋ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਪਾਰਟੀ ਵੱਲੋ ਬੀਤੇ 10 ਸਾਲਾਂ ਦੇ ਰਾਜ ਭਾਗ ਵਿਚ, ਗਰੀਬਾਂ, ਮਜਲੂਮਾਂ, ਘੱਟ ਗਿਣਤੀ ਕੌਮਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੁਝ ਨਹੀ ਕੀਤਾ ਗਿਆ ।

Leave a Reply

Your email address will not be published. Required fields are marked *