ਚੰਡੀਗੜ, 14 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਭਾਜਪਾ ਭਾਰਤ ਖੇਤੀ ਉਪਗ੍ਰਹਿ ਲਾਂਚ ਕਰੇਗੀ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਦੇ ਚੋਣ ਮੈਨੀਫ਼ੈਸਟੋ ਨੇ ਦੇਸ਼ ਦੇ ਕਿਸਾਨਾਂ ਦੇ ਕਲਿਆਣ ਦੇ ਇੱਕ ਨਵੇਂ ਯੁੱਗ ਦੀ ਸ਼ੁਰਆਤ ਕੀਤੀ ਹੈ। ਉਹਨਾਂ ਕਿਹਾ ਕਿ ਮੋਦੀ ਜੀ ਨੇ ਆਪਣੇ ਭਾਸ਼ਣ ਵਿਚ GYAN ਦੀ ਗੱਲ ਕੀਤੀ ਹੈ ਜਿਸਦਾ ਮਤਲਬ ਹੈ, ਗਰੀਨ, ਨੌਜਵਾਨ, ਅੰਨਦਾਤਾ ਅਤੇ ਨਾਰੀ ਸ਼ਕਤੀ ਦੇ ਕਲਿਆਣ ਅਤੇ ਸਸ਼ਕਤੀਕਰਨ ਦੀ ਗਰੰਟੀ ਹੀ ਮੋਦੀ ਦੀ ਗਰੰਟੀ ਹੈ।
ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘੋਸ਼ਣਾ ਪੱਤਰ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਨਿਰੰਤਰ ਵਿੱਤੀ ਸਹਾਇਤਾ ਦਿੱਤੇ ਜਾਣ ਲਈ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾਂ ਨੂੰ ਮਜ਼ਬੂਤ ਕੀਤਾ ਜਾਏਗਾ ਅਤੇ ਇਹ ਯੋਜਨਾਂ ਆਗਮੀ ਸਾਲਾਂ ਵਿਚ ਵੀ ਜਾਰੀ ਰਹੇਗੀ।
ਚੁੱਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਤਕਨੀਕ ਦੇ ਮਾਧਿਅਮ ਨਾਲ ਹੋਰ ਮਜ਼ਬੂਤ ਕਰੇਗੀ, ਤਾਕਿ ਹੋਰ ਸਟੀਕ ਆਕਲਨ, ਤੇਜੀ ਨਾਲ ਭੁਗਤਾਨ ਅਤੇ ਫੌਰਨ ਸ਼ਿਕਾਇਤ ਨਿਵਾਰਨ ਸਮਾਧਾਨ ਸੁਨਿਸ਼ਚਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਭਾਜਪਾ ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਵਧਾਉਣ ਦਾ ਵਾਅਦਾ ਕਰਦੀ ਹੈ।
ਚੁੱਘ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ਵਿੱਚ ਭੰਡਾਰਨ ਸੁਵਿਧਾਵਾਂ, ਸਿਚਾਈ, ਗਰਡਿੰਗ ਅਤੇ ਸੋਟਿੰਗ ਇਕਾਈਆਂ, ਕੋਲਡ ਸਟੋਰੇਜ ਸੁਵਿਧਾਵਾਂ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਪ੍ਰੋਸੈਸਿੰਗ ਵਰਗੀਆਂ ਖੇਤੀ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਨੂੰ ਏਕਿਕ੍ਰਿਤ ਕਰਨ ਦੀ ਯੋਜਨਾਂ ਅਤੇ ਸਹੀ ਤਰ੍ਹਾਂ ਨਾਲ ਚਲਾਉਣ ਲਈ ਖੇਤੀ ਬੁਨਿਆਦੀ ਢਾਂਚੇ ਮਿਸ਼ਨ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਗਈ ਹੈ। ਸਿੰਚਾਈ ਸੁਵਿਧਾਵਾਂ ਦਾ ਵਿਸਤਾਰ, ਕੁਸ਼ਲ ਜਲ ਪ੍ਰਬੰਧਨ ਲਈ ਆਧੁਨਿਕ ਤਕਨੀਕ ਨੂੰ ਲਾਗੂ ਕਰਨ ਲਈ ਉੱਨਤ ਸਿੰਚਾਈ ਪਹਿਲ ਦੀ ਸ਼ੁਰੂਆਤ ਅਤੇ ਫਸਲ ਦੇ ਪਹਿਲਾਂ ਅਨੁਮਾਨ, ਕੀਟਨਾਸ਼ਕ ਦੇ ਉਪਯੋਗ, ਸਿੰਚਾਈ, ਮਿੱਟੀ ਦੀ ਸਿਹਤ ਅਤੇ ਮੌਸਮ ਦੇ ਪਹਿਲਾਂ ਅਨੁਮਾਨ ਵਰਗੀਆਂ ਖੇਤੀ ਸੰਬੰਧੀ ਗਤੀਵਿਧੀਆਂ ਲਈ ਇੱਕ ਸਵਦੇਸ਼ੀ ਭਾਰਤ ਖੇਤੀ ਉਪਗ੍ਰਹ ਲਾਂਚ ਕਰਨਾ ਸ਼ਾਮਿਲ ਹੈ।
ਚੁੱਘ ਨੇ ਕਿਹਾ ਕਿ ਭਾਜਪਾ ਨੇ ਵਾਅਦਾ ਕੀਤਾ ਹੈ ਕਿ ਭਾਰਤ ਜਲਦੀ ਹੀ ਇੱਕ ਵਿਸ਼ਵ ਪੱਧਰੀ ਖਾਦ ਪਦਾਰਥਾਂ ਦਾ ਕੇਂਦਰ ਬਣ ਜਾਏਗਾ ਕਿਉਂਕਿ ਭਾਜਪਾ ਸ਼੍ਰੀ ਅਨ ਯੋਜਨਾ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜਿਸ ਨਾਲ ਇਸ ਦੀ ਖੇਤੀ ਵਿੱਚ ਲੱਗੇ ਦੋ ਕਰੋੜ ਤੋਂ ਵੱਧ ਲੋਕਾਂ ਦਾ ਫਾਇਦਾ ਹੋਵੇਗਾ।