ਪਰਮਜੀਤ ਸਿੰਘ ਕੈਂਥ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦਾ ਇੰਨਚਾਰਜ ਲਗਾਉਣ ਦਾ ਭਾਰਤੀਆ ਜਨਤਾ ਪਾਰਟੀ ਲੀਡਰਸ਼ਿਪ ਦਾ ਦਲਿਤ ਜਥੇਬੰਦੀਆ ਨੇ ਕੀਤਾ ਸਵਾਗਤ 

ਚੰਡੀਗੜ੍ਹ


 “ਕੈੰਥ ਨੂੰ ਲਗਾਉਣ ਨਾਲ ਭਾਜਪਾ ਨੇ ਅਨੁਸੂਚਿਤ ਜਾਤੀ ਸਮਾਜ ਦਾ ਮਾਣ ਸਤਿਕਾਰ ਵਧਾਇਆਂ”
 ਚੰਡੀਗੜ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਦਲਿਤ ਚੇਤਨਾ ਮੰਚ ਦੇ ਪ੍ਰਧਾਨ ਪ੍ਰੋਫੈਸਰ ਅਰੁਣ ਕੁਮਾਰ,ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਭੱਟੀ, ਡਾ ਅੰਬੇਦਕਰ ਵਿਚਾਰ ਮਿਸ਼ਨ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਦਲਿਤ ਕੋਸਲ ਆਫ ਪੰਜਾਬ ਦੇ ਪ੍ਰਧਾਨ ਪਰਮਿੰਦਰ ਕੁਮਾਰ ਬੱਸੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਪੰਜਾਬ ਦੇ ਇੱਕ ਪ੍ਰਮੁੱਖ ਦਲਿਤ ਲੀਡਰ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਪ੍ਰਭਾਵਸ਼ਾਲੀ ਵਿਅਕਤੀ ਹਨ। ਉਨ੍ਹਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਗਰੀਬ ਪਰਿਵਾਰਾਂ ਦੇ ਲੱਖਾਂ ਵਿਦਿਆਰਥੀਆਂ ਲਈ ਸਕੀਮ ਨੂੰ ਬਹਾਲ ਕਾਰਨ ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਖੇਤ ਮਜ਼ਦੂਰਾਂ, ਫੈਕਟਰੀ ਵਰਕਰਾਂ ਅਤੇ ਮਨਰੇਗਾ ਮਜਦੂਰਾਂ ਦਿਆਂ ਸਮਸਿਆਵਾਂ ਦਾ ਹੱਲ ਕੱਢਣ ਤੋਂ ਇਲਾਵਾ ਗਰੀਬਾਂ ਨਾਲ ਭੇਦਭਾਵ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਨ ਵਿਚ ਪਿੱਛੇ ਨਹੀਂ ਰਹਿੰਦੇ। ਉਨ੍ਹਾਂ ਦਾ ਕਿਸਾਨਾਂ, ਕਿਰਤੀਆਂ ,ਕਾਰੋਬਾਰੀਆਂ ਅਤੇ ਉਦਯੋਗਪਤੀਆਂ ਵਿਚ ਵੀ ਚੰਗਾ ਪ੍ਰਭਾਵ ਹੈ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦਾ ਇੰਨਚਾਰਜ ਲਗਾਉਣ ਦਾ ਭਾਰਤੀਆ ਜਨਤਾ ਪਾਰਟੀ ਲੀਡਰਸ਼ਿਪ ਸਵਾਗਤ ਕੀਤਾ ਹੈ। ਦਲਿਤ ਜਥੇਬੰਦੀਆ ਦੇ ਆਗੂਆਂ ਨੇ ਭਾਰਤੀਆ ਜਨਤਾ ਪਾਰਟੀ ਦੇ ਆਗੂਆਂ ਵਿਜੈ ਰੁਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ ਪ੍ਰਭਾਰੀ ਪੰਜਾਬ, ਸਹਿ ਪ੍ਰਭਾਰੀ ਡਾਂ ਨਰਿੰਦਰ ਸਿੰਘ ਰੈਨਾ, ਸੂਬਾਈ ਪ੍ਰਧਾਨ ਸੁਨੀਲ ਜਾਖੜ, ਐਸ ਸੀ ਮੋਰਚਾ ਪ੍ਰਧਾਨ ਐਸ ਆਰ ਲੱਧੜ, ਭਾਜਪਾ ਸੰਗਠਨ ਇੰਨਚਾਰਜ ਮੰਥਰੀ ਸ਼੍ਰੀ ਨਿਵਾਸਨਲੂ ਹੋਰਨਾ ਆਗੂਆਂ ਦਾ ਸ੍ਰ ਪਰਮਜੀਤ ਸਿੰਘ ਕੈਂਥ ਸੂਬਾਈ ਮੀਤ ਪ੍ਰਧਾਨ ਨੂੰ ਨਵੀਂ ਜੁੰਮੇਵਾਰੀ ਦੇ ਯੋਗ,ਸਮਰਥ ਅਤੇ ਸਿਰਮੌਰ ਆਗੂ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਦਾ ਐਸ ਸੀ ਮੋਰਚਾ ਇੰਨਚਾਰਜ ਲਗਾਉਣ ਨਾਲ ਅਨੁਸੂਚਿਤ ਜਾਤੀ ਸਮਾਜ ਦਾ ਮਾਣ ਸਤਿਕਾਰ ਵਧਾਇਆਂ ਹੈ।

Leave a Reply

Your email address will not be published. Required fields are marked *