ਜਮਹੂਰੀ ਕਿਸਾਨ ਸਭਾ ਪੰਜਾਬ ਜਿਲਾ ਪਟਿਆਲਾ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਪੰਜਾਬ

ਹੜਾਂ ਤੋ ਬਚਾਉ ਹਰ ਖੇਤ ਨੂੰ ਨਹਿਰੀ ਪਾਣੀ ਲਾੳ:-ਬੇਲੂਮਾਜਰਾ

ਪਟਿਆਲਾ 15 ਅਪੈ੍ਲ ,ਬੋਲੇ ਪੰਜਾਬ ਬਿਓਰੋ: ਜਮਹੂਰੀ ਕਿਸਾਨ ਸਭਾ ਪੰਜਾਬ ਜਿਲਾ ਪਟਿਆਲਾ ਦਾ ਵਫ਼ਦ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪਟਿਆਲਾ ਸੌਕਤ ਅਲੀ ਪਰੇ ਨੂੰ ਉਹਨਾਂ ਦੇ ਦਫਤਰ ਵਿੱਚ ਮਿਲਿਆ ਇਸ ਵਫ਼ਦ ਵੀ ਅਗਵਾਈ ਪੂਰਨ ਚੰਦ ਨਨਹੇੜਾ, ਹਰੀ ਸਿੰਘ ਦੋਣ ਕਲਾ ,ਮਲਕੀਤ ਸਿੰਘ ਨਿਆਲ ਤੇ ਸੁੱਚਾ ਸਿੰਘ ਕੋਲ ਨੇ ਕੀਤੀ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂ ਦਰਸ਼ਨ ਬੇਲੂ ਮਾਜਰਾ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਜਿਲਾ ਜਿਸ ਵਿੱਚ ਨਹਿਰਾਂ ਦਾ ਵੱਡੇ ਪੱਧਰ ਤੇ ਜਾਲ ਵਿਛਿਆ ਹੋਇਆ ਹੈ ਪਰ ਉਹਨਾਂ ਨੂੰ ਲੋੜ ਮੁਤਾਬਕ ਪਾਣੀ ਨਹੀਂ ਮਿਲ ਰਿਹਾ ਇਸ ਲਈ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹਰੇਕ ਟੇਲ ਤੇ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ ਤੇ ਹਰ ਖੇਤ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਬੰਦ ਪਏ ਰਜਵਾਹੇ ਅਤੇ ਖਾਲਾ ਦੁਵਾਰਾ ਤਿਆਰ ਕਰਵਾਈਆਂ ਜਾਣ ਅਤੇ ਹਰੇਕ ਖੇਤ ਚ, ਪਾਣੀ ਜਾਣ ਲਈ ਸਰਕਾਰ

ਆਪਣੇ ਖਰਚੇ ਤੇ ਪਾਇਪ ਲੈਣਾ ਪਵਾ ਕੇ ਦੇਵੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 1960 – 65 ਦੀ ਮੰਗ ਮੁਤਾਬਕ ਮਿਲਦੇ ਪਾਣੀ ਦਾ ਚਾਰ ਗੁਣਾ ਵਾਧਾ ਕੀਤਾ ਜਾਵੇ ਕਿਉਕੇ ਉਸ ਸਮੇ ਸਿਰਫ਼ ਜਿਲੇ ਦੇ ਅੱਧੇ ਰਕਬੇ ਨੂੰ ਨਹਿਰੀ ਪਾਣੀ ਮਿਲਦਾ ਸੀ ਅੱਧਾ ਰਕਬਾ ਟਿੱਬੇ ਤੇ ਟੋਏ ਬਗੇਰਾ ਸਨ ਜੋ ਨਹਿਰੀ ਪਾਣੀ ਦੀ ਪਹੁੰਚ ਤੋ ਦੂਰ ਸਨ ਉਸ ਸਮੇ ਫ਼ਸਲਾ ਮਿਰਚ,ਕਪਾਹ, ਮੱਕੀ ਤੇ ਮੁੰਗਫ਼ਲੀ ਸਨ ਜੋ ਘੱਟ ਪਾਣੀ ਲੈਦੀਆਂ ਸਨ ਹੁਣ 100% ਰਕਬਾ ਜਿਥੇ ਸਿੰਚਾਈ ਅਧੀਨ ਹੈ ਉਸਦੇ ਨਾਲ ਹੀ ਝੋਨਾ ਤੇ ਕਣਕ ਦੀ ਕਾਸਤ ਹੋਣ ਕਾਰਨ ਪਾਣੀ ਦੀ ਲੋੜ ਜਿਆਣਾ ਵੱਧ ਗਈ ਹੈ ਇਸਦੇ ਨਾਲ ਹੀ ਜਿੱਥੇ ਉਹਨਾਂ ਨੇ ਇਹ ਖਦਸਾ ਜਾਹਿਰ ਕੀਤਾ ਕਿ ਆਉਣ ਵਾਲੇ ਸਮੇਂ ਚ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਤਾਂ ਨਹਿਰ ਦਾ ਪਾਣੀ ਹਰ ਖੇਤ ਤੱਕ ਪੁੱਜਦਾ ਕਰਨਾ ਅਤੀ ਜਰੂਰੀ ਹੈ ਤਾਂ ਕਿ ਇਸ ਖੇਤੀ ਪ੍ਧਾਨ ਸੁਬੇ ਦੀ ਖੇਤੀ ਦੀ ਉਪਜ ਬਰਕਰਾਰ ਰਹਿ ਸਕੇ ਉਥੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਿਲੇ ਵਿੱਚੋ ਦੀ ਗੁਜਰਦਾ ਘੱਗਰ ਦਰਿਆ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦਾ ਹੈ ਉਥੇ ਹੋਰ ਲਕਾਂ ਦਾ ਵੀ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰਦਾ ਹੈ ਇਸ ਲਈ ਘੱਗਰ ਦੇ ਬੰਨ ਉੱਚੇ ਕਰਕੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਬਾਰਸ ਦੇ ਸੀਜਨ ਤੋਂ ਪਹਿਲਾਂ ਪਟਿਆਲੇ ਜਿਲੇ ਦੇ ਵਿੱਚ ਪੈਂਦੀਆਂ ਨਦੀਆਂ ਨਾਲਿਆ ਅਤੇ ਹੋਰ ਕਈ ਇੱਦਾਂ ਦੇ ਬਰਸਾਤੀ ਨਾਲੇ ਹਨ ਜਿਹੜੇ ਨੁਕਸਾਨ ਕਰਦੇ ਹਨ ਉਹਨਾਂ ਦੀ ਸਫਾਈ ਬਾਰਸ ਤੋ ਪਹਿਲਾ ਕਰਾਈ ਜਾਵੇ ਖਾਸ ਕਰਕੇ ਪੁਲਾਂ ਦੇ ਹੇਠਾਂ ਜੋ ਮਿੱਟੀ ਜਮਾ ਹੈ ਉਹ ਪਹਿਲ ਦੇ ਅਧਾਰ ਤੇ ਕਢਵਾਈ ਜਾਵੇ ਨਦੀਆਂ ਨਾਲਿਆ ਦੇ ਕਮਜੋਰ ਬੰਨ ਮਜਬੂਤ ਕੀਤੇ ਜਾਣ! ਅੱਜ ਦੇ ਵਫ਼ਦ ਚ, ਵਿੱਚ ਹੋਰਨਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਆਗੂ ਜਿਨਾਂ ਵਿੱਚ ਅਮਰਜੀਤ ਸਿੰਘ ਘਨੋਰ,ਪ੍ਲਾਦ ਸਿੰਘ,ਮਿਸਰਾ ਸਿੰਘ ਖੇੜੀ ਨਗਾਈਆ,ਚੰਦ ਸਿੰਘ ਨਿਆਲ,ਲਾਭ ਸਿੰਘ,ਬਲੀ ਸਿੰਘ ਨਿਆਲ ਤੇ ਸੁਖਦੇਵ ਸਿੰਘ ਸ਼ਾਮਿਲ ਸਨ ਜਿਨਾਂ ਨੇ ਕਿਹਾ ਕਿ ਉਹ ਜਿੱਥੇ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਹਨ ਉਹਨਾਂ ਨੇ ਇਹਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਵਾਇਆ ਉਥੇ ਆਉਣ ਵਾਲੇ ਸਮੇਂ ਚ ਉਹ ਵੱਖ-ਵੱਖ ਨਿਗਰਾਨ ਇੰਜੀਨੀਅਰਾਂ ਨੂੰ ਮਿਲ ਕੇ ਵੀ ਆਪਣੇ ਮੰਗ ਪੱਤਰ ਦੇਣਗੇ ਅਤੇ ਇਹਨਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਪੈਰਵੀ ਕਰਨਗੇ ਤਾਂ ਕਿ ਪਟਿਆਲੇ ਜਿਲੇ ਦੇ ਹਰੇਕ ਖੇਤ ਨੂੰ ਜਿੱਥੇ ਪਾਣੀ ਮਿਲੇ ਉਥੇ ਬਰਸਾਤ ਦੇ ਟਾਈਮ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਪਟਿਆਲੇ ਦੇ ਵਿੱਚ ਹੋਏ ਨੁਕਸਾਨ ਤੋ ਬਚਾ ਹੋ ਸਕੇ ਕਿਸਾਨੀ ਮੰਗਾਂ ਦੀ ਹਮਾਇਤ ਕਰਦਿਆਂ ਮੁਲਾਜਮ ਆਗੂ ਗੁਰਦਰਸਨ ਸਿੰਘ ਬੱਲਾਂ,ਲਖਵਿੰਦਰ ਖਾਨਪੁਰ,ਸੁਲੱਖਣ ਸਿੰਘ,ਰਾਜਿੰਦਰ ਧਾਲੀਵਾਲ ਤੇ ਦਵਿੰਦਰ ਗਰੇਵਾਲ ਨੇ ਭਰੋਸਾ ਦਵਾਇਆ ਕਿ ਮੁਲਾਜਮ ਜਥੇਬੰਦੀ ਵੱਲੋ ਕਿਸਾਨਾਂ ਦੀ ਡਟਵੀ ਹਮਾਇਤ ਕਰਨਗੇ।

Leave a Reply

Your email address will not be published. Required fields are marked *